ਪ੍ਰਣੀਤ ਸੈਮੀਫਾਈਨਲ 'ਚ, ਵਰਲਡ ਚੈਂਪੀਅਨਸ਼ਿਪ 'ਚ ਪੱਕਾ ਕੀਤਾ ਤਮਗਾ

Saturday, Aug 24, 2019 - 10:40 AM (IST)

ਪ੍ਰਣੀਤ ਸੈਮੀਫਾਈਨਲ 'ਚ, ਵਰਲਡ ਚੈਂਪੀਅਨਸ਼ਿਪ 'ਚ ਪੱਕਾ ਕੀਤਾ ਤਮਗਾ

ਸਪੋਰਟਸ ਡੈਸਕ— ਭਾਰਤ ਦੇ ਬੀ. ਸਾਈ ਪ੍ਰਣੀਤ ਨੇ ਸ਼ੁੱਕਰਵਾਰ ਨੂੰ ਇੱਥੇ ਇੰਡੋਨੇਸ਼ੀਆ ਦੇ ਜੋਨਾਥਨ ਕਰਿਸਟੀ 'ਤੇ ਸਿੱਧੀ ਗੇਮ 'ਚ ਜਿੱਤ ਦਰਜ ਕਰਕੇ ਸੈਮੀਫਾਈਨਲ 'ਚ ਜਗ੍ਹਾ ਪੱਕੀ ਕੀਤੀ ਅਤੇ ਇਸ ਤਰ੍ਹਾਂ ਨਾਲ ਉਨ੍ਹਾਂ ਨੇ ਵਰਲਡ ਬੈਡਮਿੰਟਨ ਚੈਂਪਿਅਨਸ਼ਿਪ ਦੇ ਪੁਰਸ਼ ਸਿੰਗਲ 'ਚ ਤਮਗੇ ਦਾ ਪਿਛਲੇ 36 ਸਾਲ ਦਾ ਇੰਤਜਾਰ ਖਤਮ ਕਰ ਦਿੱਤਾ। ਇਸ ਸਾਲ ਅਰਜੁਨ ਐਵਾਰਡ ਲਈ ਚੁਣੇ ਗਏ ਵਰਲਡ 'ਚ 19ਵੇਂ ਨੰਬਰ ਦੇ ਪ੍ਰਣੀਤ ਨੇ ਕੁਆਟਰ ਫਾਈਨਲ 'ਚ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਅਤੇ ਵਰਲਡ 'ਚ ਚੌਥੇ ਨੰਬਰ 'ਤੇ ਕਾਬਜ ਜੋਨਾਥਨ 'ਤੇ 24-22, 21-14 ਨਾਲ ਜਿੱਤ ਦਰਜ ਕਰਕੇ ਇਸ ਟੂਰਨਾਮੈਂਟ 'ਚ ਆਪਣੇ ਲਈ ਤਮਗਾ ਪੱਕਾ ਕੀਤਾ।PunjabKesariਪ੍ਰਣੀਤ ਨੇ 2017 'ਚ ਸਿੰਗਾਪੁਰ ਓਪਨ ਜਿੱਤਿਆ ਸੀ ਅਤੇ ਉਹ ਇਸ ਸਾਲ ਦੇ ਸ਼ੁਰੂ 'ਚ ਸਵਿਸ ਓਪਨ 'ਚ ਉਪ ਜੇਤੂ ਰਹੇ ਸਨ। ਇਸ ਤੋਂ ਪਹਿਲਾਂ ਇੰਡੋਨੇਸ਼ੀਆਈ ਖਿਡਾਰੀ ਦੇ ਖਿਲਾਫ ਉਨ੍ਹਾਂ ਦਾ ਰਿਕਾਰਡ 1-2 ਦਾ ਸੀ।


Related News