ਪ੍ਰਣਯ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ’ਚ ਜਿੱਤਿਆ ਕਾਂਸੀ ਤਮਗਾ
Saturday, Aug 26, 2023 - 11:10 PM (IST)
![ਪ੍ਰਣਯ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ’ਚ ਜਿੱਤਿਆ ਕਾਂਸੀ ਤਮਗਾ](https://static.jagbani.com/multimedia/2023_8image_23_09_370824009sfffffssfffssfffsffsfsf.jpg)
ਕੋਪਨਹੇਗਨ (ਭਾਸ਼ਾ)–ਐੱਚ. ਐੱਸ. ਪ੍ਰਣਯ ਦਾ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ’ਚ ਸੁਨਹਿਰੀ ਸਫ਼ਰ ਸ਼ਨੀਵਾਰ ਨੂੰ ਇਥੇ ਪੁਰਸ਼ ਸਿੰਗਲਜ਼ ਦੇ ਸੈਮੀਫਾਈਨਲ ’ਚ ਥਾਈਲੈਂਡ ਦੇ ਕੁਨਲਾਵਤੁ ਵਿਤਿਦਸਰਣ ਹੱਥੋਂ ਤਿੰਨ ਸੈੱਟਾਂ ’ਚ 18-21, 21-13, 21-14 ਨਾਲ ਹਾਰ ਕੇ ਖ਼ਤਮ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਐੱਸ. ਪੀ. ਸਿੰਘ ਓਬਰਾਏ, ਕੀਤਾ ਵੱਡਾ ਐਲਾਨ (ਵੀਡੀਓ)
ਇਸ ਤਰ੍ਹਾਂ ਭਾਰਤ ਨੇ 2011 ਤੋਂ ਮਗਰੋਂ ਵਿਸ਼ਵ ਚੈਂਪੀਅਨਸ਼ਿਪ ’ਚ ਘੱਟ ਤੋਂ ਘੱਟ ਇਕ ਤਮਗਾ ਜਿੱਤਣ ਦਾ ਰਿਕਾਰਡ ਬਰਕਰਾਰ ਰੱਖਿਆ। ਇਸ ਹਾਰ ਦੇ ਬਾਵਜੂਦ ਪ੍ਰਣਯ ਲਈ ਇਹ ਸ਼ਾਨਦਾਰ ਉਪਲੱਬਧੀ ਰਹੀ ਕਿਉਂਕਿ ਉਹ ਵਿਸ਼ਵ ਚੈਂਪੀਅਨਸ਼ਿਪ ਦਾ ਤਮਗਾ ਜਿੱਤਣ ਵਾਲਾ ਪੰਜਵਾਂ ਭਾਰਤੀ ਪੁਰਸ਼ ਸਿੰਗਲਜ਼ ਖਿਡਾਰੀ ਬਣ ਗਿਆ।
ਇਹ ਖ਼ਬਰ ਵੀ ਪੜ੍ਹੋ : ਸੁਖਬੀਰ ਬਾਦਲ ਦਾ ਐਲਾਨ, ਅਕਾਲੀ ਦਲ ਲੜੇਗਾ ਹਰਿਆਣਾ ਗੁਰਦੁਆਰਾ ਚੋਣਾਂ, ਸਿੱਖਾਂ ਨੂੰ ਕੀਤੀ ਇਹ ਅਪੀਲ