ਪ੍ਰਜਨੇਸ਼ ਨਿੰਗਬੋ ਚੈਲੰਜਰ ਦੇ ਫਾਈਨਲ 'ਚ

Sunday, Oct 21, 2018 - 02:38 PM (IST)

ਪ੍ਰਜਨੇਸ਼ ਨਿੰਗਬੋ ਚੈਲੰਜਰ ਦੇ ਫਾਈਨਲ 'ਚ

ਨਵੀਂ ਦਿੱਲੀ— ਭਾਰਤੀ ਡੇਵਿਸ ਕੱਪ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਚੀਨ 'ਚ ਨਿੰਗਬੋ ਚੈਲੰਜਰ ਦੇ ਫਾਈਨਲ 'ਚ ਪਹੁੰਚੇ ਜਦਕਿ ਦਿਵਿਜ ਸ਼ਰਨ ਆਪਣੇ ਜੋੜੀਦਾਰ ਆਰਟੇਮ ਸਿਟਾਕ ਦੇ ਨਾਲ ਯੂਰਪੀ ਓਪਨ ਦੇ ਸੈਮੀਫਾਈਨਲ 'ਚੋਂ ਬਾਹਰ ਹੋ ਗਏ। ਪ੍ਰਜਨੇਸ਼ ਦੇ ਕੋਲ ਇਸ ਤਰ੍ਹਾਂ ਦੂਜਾ ਚੈਲੰਜਰ ਟੂਰਨਾਮੈਂਟ ਜਿੱਤਣ ਦਾ ਮੌਕਾ ਹੈ। 

PunjabKesari

ਉਨ੍ਹਾਂ ਨੇ ਸੈਮੀਫਾਈਨਲ 'ਚ ਸਿਰਫ 64 ਮਿੰਟਾਂ 'ਚ ਸਰਬੀਆ ਦੇ ਪੰਜਵਾਂ ਦਰਜਾ ਪ੍ਰਾਪਤ ਮਿਮੋਮੀਰ ਕੇਕਮਾਨੇਵਿਚ ਨੂੰ 6-2-6-2 ਨਾਲ ਹਰਾ ਦਿੱਤਾ। ਪ੍ਰਜਨੇਸ਼ ਨੇ ਇਸ ਸਾਲ ਅਪ੍ਰੈਲ 'ਚ ਕੁਨਮਿੰਗ ਚੈਲੰਜਰ ਜਿੱਤਿਆ ਸੀ। ਹੁਣ ਫਾਈਨਲ 'ਚ ਉਨ੍ਹਾਂ ਦਾ ਸਾਹਮਣਾ ਇਟਲੀ ਦੇ ਤੀਜਾ ਦਰਜਾ ਪ੍ਰਾਪਤ ਥਾਮਸ ਫੈਬੀਆਨੋ ਨਾਲ ਹੋਵੇਗਾ। ਦੂਜੇ ਪਾਸੇ ਐਂਟਵਰਪ 'ਚ ਸ਼ਰਨ ਅਤੇ ਸਿਟਾਕ ਦੀ ਜੋੜੀ ਨੇ ਚੁਣੌਤੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਇਕ ਘੰਟੇ 28 ਮਿੰਟ ਤੱਕ ਚਲੇ ਸੈਮੀਫਾਈਨਲ 'ਚ ਨਿਕੋਲਸ ਮਹੂਤ ਅਤੇ ਐਡੋਆਰਡ ਰੋਜਰ ਵੈਸਨਿਨ ਤੋਂ 5-7, 6-7 ਨਾਲ ਹਾਰ ਗਏ।


Related News