ਪ੍ਰਜਨੇਸ਼ ਅਤੇ ਸੁਮਿਤ ਬੈਂਗਲੁਰੂ ਓਪਨ 'ਚੋਂ ਬਾਹਰ, ਭਾਰਤ ਦੀ ਸਿੰਗਲਜ਼ 'ਚ ਚੁਣੌਤੀ ਖ਼ਤਮ

Friday, Feb 14, 2020 - 12:30 PM (IST)

ਪ੍ਰਜਨੇਸ਼ ਅਤੇ ਸੁਮਿਤ ਬੈਂਗਲੁਰੂ ਓਪਨ 'ਚੋਂ ਬਾਹਰ, ਭਾਰਤ ਦੀ ਸਿੰਗਲਜ਼ 'ਚ ਚੁਣੌਤੀ ਖ਼ਤਮ

ਸਪੋਰਟਸ ਡੈਸਕ— ਭਾਰਤ ਦੇ ਟਾਪ ਦੇ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਅਤੇ ਸੁਮਿਤ ਨਾਗਲ ਦੇ ਵੀਰਵਾਰ ਨੂੰ ਇੱਥੇ ਪ੍ਰੀ-ਕਆਰਟਰ ਫਾਈਨਲ 'ਚ ਹਾਰਨ ਨਾਲ ਬੈਂਗਲੁਰੂ ਓਪਨ ਦੀ ਪੁਰਸ਼ ਸਿੰਗਲ ਮੁਕਾਬਲੇ 'ਚ ਮੇਜ਼ਬਾਨ ਦੇਸ਼ ਦੀ ਚੁਣੌਤੀ ਵੀ ਖ਼ਤਮ ਹੋ ਗਈ। 7ਵੇਂ ਦਰਜੇ ਦੇ ਪ੍ਰਜਨੇਸ਼ ਨੂੰ ਫ਼ਰਾਂਸ ਦੇ ਹੇਠਲੀ ਰੈਂਕਿੰਗ ਦੇ ਬੇਂਜਾਮਿਨ ਬੋਂਜੀ ਤੋਂ 6-7,0-6 ਅਤੇ 8ਵੇਂ ਦਰਜੇ ਦੇ ਸੁਮਿਤ ਨੂੰ ਸਲੋਵੇਨੀਆ ਦੇ 11ਵੇਂ ਦਰਜੇ ਦੇ ਬਲਾਜ ਰੋਲਿਆ ਤੋਂ 3-6 3-6 ਨਾਲ ਹਾਰ ਮਿਲੀ।PunjabKesari
ਟੂਰਨਾਮੈਂਟ ਤੋਂ ਬਾਹਰ ਹੋਣ ਵਾਲੇ ਹੋਰ ਖਿਡਾਰੀਆਂ 'ਚ 17ਵੇਂ ਦਰਜੇ ਦੇ ਰਾਮ ਕੁਮਾਰ ਰਾਮਨਾਥਨ, ਸਾਕੇਤ ਮਾਇਨੇਨੀ, ਵਾਇਲਡ ਕਾਰਡ ਐਟਰੀ ਕਰਨ ਵਾਲੇ ਨਿਕੀ ਪੂਨਾਚਾ ਅਤੇ ਸਿੱਧਾਰਥ ਰਾਵਤ ਸ਼ਾਮਲ ਰਹੇ। ਮਹਾਨ ਭਾਰਤੀ ਖਿਡਾਰੀ ਲਿਏਂਡਰ ਪੇਸ ਦਾ ਪੁਰਸ਼ ਡਬਲਜ਼ ਸੈਮੀਫਾਈਨਲ 'ਚ ਪੁੱਜਣਾ ਖੁਸ਼ੀ ਦੀ ਖਬਰ ਰਹੀ, ਜਿਨ੍ਹਾਂ ਨੇ ਆਸਟਰੇਲੀਆ ਦੇ ਮੈਥਿਊ ਐਬਡਨ ਦੇ ਨਾਲ ਮਿਲ ਕੇ ਜਿੱਤ ਹਾਸਲ ਕੀਤੀ। PunjabKesariਪੇਸ ਅਤੇ ਐਬਡਨ ਨੇ ਪਿਛਲੇ ਹਫਤੇ ਏ. ਟੀ. ਪੀ. ਟੂਰਨਾਮੈਂਟ ਦੇ ਚੈਂਪੀਅਨ ਸਵੀਡਨ ਦੇ ਆਂਦਰੇ ਗੋਰਾਨਸਨ ਅਤੇ ਇੰਡੋਨੇਸ਼ੀਆ ਦੇ ਕ੍ਰਿਸਟੋਫਰ ਰੂੰਗਕਾਟ ਦੀ ਤੀਜੀ ਦਰਜੇ ਦੀ ਜੋੜੀ ਨੂੰ 7-5,0-6,10-7 ਨਾਲ ਹਰਾ ਦਿੱਤੀ। ਸਾਕੇਤ ਮਾਇਨੇਨੀ ਅਤੇ ਆਸਟਰੇਲੀਆ ਦੇ ਮੈਟ ਰੇਡ ਨੇ ਚੀਨੀ ਤਾਇਪੇ ਦੇ ਚੇਂਗ ਪੇਗ ਅਤੇ ਯੂਕ੍ਰੇਨ ਦੇ ਡੇਨਿਸ ਮੋਲਚਾਨੋਵ ਦੀ ਟਾਪ ਦਰਜੇ ਦੀ ਜੋੜੀ ਨੂੰ 3-6,6-4,10-8 ਨਾਲ ਹਰਾ ਕੇ ਆਖਰੀ ਚਾਰ 'ਚ ਐਂਟਰੀ ਕੀਤਾ।


Related News