ਪ੍ਰਜਨੇਸ਼ ਹੋਣਗੇ ਚੇਨਈ ਓਪਨ ਏ.ਟੀ.ਪੀ. ''ਚ ਚੋਟੀ ਦਾ ਦਰਜਾ ਪ੍ਰਾਪਤ ਖਿਡਾਰੀ
Thursday, Jan 17, 2019 - 09:25 AM (IST)

ਚੇਨਈ— ਭਾਰਤ ਦੇ ਚੋਟੀ ਦੇ ਸਿੰਗਲ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਚਾਰ ਤੋਂ 10 ਫਰਵਰੀ ਤਕ ਇੱਥੇ ਹੋਣ ਵਾਲੇ ਚੇਨਈ ਓਪਨ ਏ.ਟੀ.ਪੀ. ਚੈਲੰਜਰ 80 ਟੈਨਿਸ ਟੂਰਨਾਮੈਂਟ ਦੇ ਦੂਜੇ ਪੜਾਅ 'ਚ ਚੋਟੀ ਦਾ ਦਰਜਾ ਪ੍ਰਾਪਤ ਖਿਡਾਰੀ ਹੋਣਗੇ। ਤਾਮਿਲਨਾਡੂ ਟੈਨਿਸ ਸੰਘ ਵੱਲੋਂ ਆਯੋਜਿਤ ਕੀਤੇ ਜਾ ਰਹੇ ਇਸ ਟੂਰਨਾਮੈਂਟ ਦੀ ਇਨਾਮੀ ਰਾਸ਼ੀ 54,500 ਡਾਲਰ ਹੈ। ਪ੍ਰਜਨੇਸ਼ ਇਸ ਸਮੇਂ ਏ.ਟੀ.ਪੀ. ਰੈਂਕਿੰਗ 'ਚ 109ਵੇਂ ਸਥਾਨ 'ਤੇ ਕਾਬਜ ਹਨ, ਹਾਲ ਹੀ 'ਚ ਉਨ੍ਹਾਂ ਨੇ ਸਾਲ ਦੇ ਪਹਿਲੇ ਗ੍ਰੈਂਡਸਲੈਮ ਆਸਟਰੇਲੀਆਈ ਓਪਨ ਦੇ ਲਈ ਕੁਆਲੀਫਾਈ ਕੀਤਾ ਪਰ ਪਹਿਲੇ ਦੌਰ 'ਚ ਹਾਰ ਗਏ। ਹੋਰਨਾਂ ਭਾਰਤੀਆਂ 'ਚ ਸਾਕੇਤ ਮਾਇਨੇਨੀ ਅਤੇ ਯੁਵਾ ਸਸੀਕੁਮਾਰ ਮੁਕੁੰਦ ਸ਼ਾਮਲ ਹਨ। ਆਸਟਰੇਲੀਆ, ਅਮਰੀਕਾ, ਦੱਖਣੀ ਕੋਰੀਆ, ਜਾਪਾਨ, ਮਿਸਰ, ਨਿਊਜ਼ੀਲੈਂਡ, ਸਰਬੀਆ, ਸਪੇਨ ਅਤੇ ਜਰਮਨੀ ਦੇ ਖਿਡਾਰੀਆਂ ਦੇ ਟੂਰਨਾਮੈਂਟ 'ਚ ਹਿੱਸਾ ਲੈਣ ਦੀ ਉਮੀਦ ਹੈ।