ਓਰਲੈਂਡ ਚੈਲੰਜਰਜ਼ ਦੇ ਸੈਮੀਫਾਈਨਲ 'ਚ ਪਹੁੰਚੇ ਪ੍ਰਜਨੇਸ਼

Saturday, Nov 21, 2020 - 12:31 PM (IST)

ਓਰਲੈਂਡ ਚੈਲੰਜਰਜ਼ ਦੇ ਸੈਮੀਫਾਈਨਲ 'ਚ ਪਹੁੰਚੇ ਪ੍ਰਜਨੇਸ਼

ਓਰਲੈਂਡ— ਪ੍ਰਜਨੇਸ਼ ਗੁਣੇਸ਼ਵਰਨ ਨੇ ਸ਼ੁੱਕਰਵਾਰ ਨੂੰ ਕਜ਼ਾਖਸਤਾਨ ਦੇ ਦਮ੍ਰਿਤੀ ਪੋਪਕੋ ਨੂੰ ਸਿੱਧੇ ਸੈਟਾਂ 'ਚ ਹਰਾ ਕੇ ਓਰਲੈਂਡ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਜਗ੍ਹਾ ਬਣਾਈ ਜਿਸ ਨਾਲ ਉਨ੍ਹਾਂ ਦਾ ਭਾਰਤ ਦਾ ਨੰਬਰ ਇਕ ਸਿੰਗਲ ਖਿਡਾਰੀ ਬਣਨਾ ਤੈਅ ਹੋ ਗਿਆ ਹੈ। 

ਇਹ ਵੀ ਪੜ੍ਹੋ : ਕ੍ਰਿਕਟਰ ਦਿਨੇਸ਼ ਕਾਰਤਿਕ ਦੀ ਪਤਨੀ ਨੇ ਸਾਂਝੀ ਕੀਤੀ ਰੋਮਾਂਟਿਕ ਅੰਡਰ ਵਾਟਰ ਤਸਵੀਰ, ਪ੍ਰਸ਼ੰਸਕਾਂ ਨੂੰ ਆਈ ਖ਼ੂਬ ਪਸੰਦ

PunjabKesari
ਚੌਥਾ ਦਰਜਾ ਪ੍ਰਾਪਤ ਭਾਰਤੀ ਖਿਡਾਰੀ ਨੇ 52,080 ਡਾਲਰ ਇਨਾਮੀ ਹਾਰਡ ਕੋਰਟ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਕਜ਼ਾਖਸਤਾਨ ਦੇ ਛੇਵਾਂ ਦਰਜਾ ਪ੍ਰਾਪਤ ਖਿਡਾਰੀ 'ਤੇ 6-0, 6-3 ਨਾਲ ਸੌਖੀ ਜਿੱਤ ਦਰਜ ਕੀਤੀ। ਇਸ ਹਫਤੇ ਦੁਨੀਆ ਦੇ 137ਵੇਂ ਨੰਬਰ ਦੇ ਖਿਡਾਰੀ ਪ੍ਰਜਨੇਸ਼ ਇਸ ਜਿੱਤ ਦੇ ਨਾਲ ਏ. ਟੀ. ਪੀ. ਰੈਂਕਿੰਗ 'ਚ ਘੱਟੋ-ਘੱਟ 133ਵੇਂ ਸਥਾਨ 'ਤੇ ਪਹੁੰਚ ਜਾਣਗੇ ਅਤੇ ਸੁਮਿਤ ਨਾਗਲ ਨੂੰ ਪਛਾੜ ਕੇ ਚੋਟੀ ਦੇ ਸਿੰਗਲ ਖਿਡਾਰੀ ਬਣ ਜਾਣਗੇ। ਨਾਗਲ ਦੀ ਵਿਸ਼ਵ ਰੈਂਕਿੰਗ ਅਜੇ 136 ਹੈ।


author

Tarsem Singh

Content Editor

Related News