ਪ੍ਰਜਨੇਸ਼ ਬਣੇ ਭਾਰਤ ਦੇ ਨੰਬਰ ਇਕ ਸਿੰਗਲ ਖਿਡਾਰੀ
Monday, Nov 23, 2020 - 09:25 PM (IST)

ਨਵੀਂ ਦਿੱਲੀ- ਪ੍ਰਜਨੇਸ਼ ਗੁਣੇਸ਼ਵਰਨ ਇਕ ਪਖਵਾੜੇ 'ਚ 2 ਟੂਰਨਾਮੈਂਟਾਂ 'ਚ ਉਪ ਜੇਤੂ ਰਹਿਣ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸੋਮਵਾਰ ਨੂੰ ਜਾਰੀ ਤਾਜ਼ਾ ਵਿਸ਼ਵ ਟੈਨਿਸ ਰੈਂਕਿੰਗ 'ਚ 9 ਸਥਾਨ ਦੇ ਸੁਧਾਰ ਨਾਲ ਭਾਰਤ ਦੇ ਨੰਬਰ ਇਕ ਸਿੰਗਲ ਖਿਡਾਰੀ ਬਣ ਗਏ ਹਨ। ਪ੍ਰਜਨੇਸ਼ ਐਤਵਾਰ ਨੂੰ ਓਰਲੈਂਡੋ ਚੈਲੰਜਰ 'ਚ ਉਪ ਜੇਤੂ ਰਹੇ ਸਨ। ਉਹ ਇਸ ਤੋਂ ਪਹਿਲਾਂ ਕੈਰੀ ਚੈਲੰਜਰ 'ਚ ਉਪ ਜੇਤੂ ਰਹੇ ਸਨ। 31 ਸਾਲਾ ਪ੍ਰਜਨੇਸ਼ ਇਸ ਪ੍ਰਦਰਸ਼ਨ ਨਾਲ 9 ਸਥਾਨ ਦਾ ਸੁਧਾਰ ਕਰ 128ਵੇਂ ਸਥਾਨ 'ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਸੁਮਿਤ ਨਾਗਲ ਨੂੰ ਦੂਜੇ ਸਥਾਨ 'ਤੇ ਛੱਡ ਦਿੱਤਾ ਹੈ ਜੋ ਇਕ ਸਥਾਨ ਖਿਸਕ ਕੇ 136ਵੇਂ ਨੰਬਰ 'ਤੇ ਖਿਸਕ ਗਏ ਹਨ। ਰਾਮਕੁਮਾਰ ਰਾਮਨਾਥਨ ਨੂੰ ਤਿੰਨ ਸਥਾਨ ਦਾ ਨੁਕਸਾਨ ਹੋਇਆ ਹੈ ਤੇ ਉਹ ਹੁਣ 189ਵੇਂ ਸਥਾਨ 'ਤੇ ਹੈ। ਡਬਲਜ਼ ਰੈਂਕਿੰਗ 'ਚ ਰੋਹਨ ਬੋਪੰਨਾ ਆਪਣੇ 39ਵੇਂ ਤੇ ਦਿਵਿਜ ਸ਼ਰਣ 63ਵੇਂ ਸਥਾਨ 'ਤੇ ਕਾਇਮ ਹੈ।