indian wells : ਪੇਅਰੇ ਨੂੰ ਹਰਾ ਕੇ ਪ੍ਰਜਨੇਸ਼ ਨੇ ਦਰਜ ਕੀਤੀ ਕਰੀਅਰ ਦੀ ਸਭ ਤੋਂ ਵੱਡੀ ਜਿੱਤ

Friday, Mar 08, 2019 - 03:39 PM (IST)

indian wells : ਪੇਅਰੇ ਨੂੰ ਹਰਾ ਕੇ ਪ੍ਰਜਨੇਸ਼ ਨੇ ਦਰਜ ਕੀਤੀ ਕਰੀਅਰ ਦੀ ਸਭ ਤੋਂ ਵੱਡੀ ਜਿੱਤ

ਇੰਡੀਅਨ ਵੇਲਸ : ਭਾਰਤੀ ਕੁਆਲੀਫਾਇਰ ਪ੍ਰਜਨੇਸ਼ ਗੁਣੇਸ਼ਵਰਨ ਨੇ ਇੰਡੀਅਨ ਵੇਲਸ ਏ. ਟੀ. ਪੀ ਮਾਸਟਰਸ ਦੇ ਪਹਿਲੇ ਦੌਰ 'ਚ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਦਰਜ ਕਰਦੇ ਹੋਏ ਦੁਨੀਆ ਦੇ 69ਵੇਂ ਨੰਬਰ ਦੇ ਖਿਡਾਰੀ ਬੇਨੋਇਤ ਪੇਅਰੇ ਨੂੰ ਹਰਾ ਦਿੱਤਾ। ਇਸ ਪੱਧਰ 'ਤੇ ਪਹਿਲੀ ਵਾਰ ਸਿੰਗਲ ਵਰਗ ਦੇ ਮੁੱਖ ਡ੍ਰਾ 'ਚ ਖੇਡ ਰਹੇ ਪ੍ਰਜਨੇਸ਼ ਨੇ ਫਰਾਂਸੀਸੀ ਖਿਡਾਰੀ ਨੂੰ 7-6, 6-4 ਤੋਂ ਹਰਾਇਆ।  

ਇਸ ਤੋਂ ਪਹਿਲਾਂ ਉਨ੍ਹਾਂ ਨੇ ਸਟਟਗਾਰਟ ਏ. ਟੀ. ਪੀ. 250 ਟੂਰਨਾਮੈਂਟ 'ਚ ਪਿਛਲੇ ਸਾਲ ਦੁਨੀਆ ਦੇ 23ਵੇਂ ਨੰਬਰ ਦੇ ਖਿਡਾਰੀ ਡੇਨਿਸ ਸ਼ਾਪੋਵਾਲੋਵ ਨੂੰ ਮਾਤ ਦਿੱਤੀ ਸੀ। ਹੁਣ ਪ੍ਰਜਨੇਸ਼ ਦਾ ਸਾਹਮਣਾ ਦੁਨੀਆ ਦੇ 18ਵੇਂ ਨੰਬਰ ਦੇ ਖਿਡਾਰੀ ਜਾਰਜਿਆ ਦੇ ਨਿਕੋਲੋਜ ਬਾਸਿਲਾਸ਼ਵਿਲੀ ਨਾਲ ਹੋਵੇਗਾ। ਜਿੱਤ ਤੋਂ ਬਾਅਦ ਉਸ ਨੇ ਪ੍ਰੈਸ ਟਰੱਸਟ ਨੂੰ ਕਿਹਾ, 'ਇਹ ਮੇਰੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ 'ਚੋਂ ਇਕ ਹੈ। ਮੈਂ ਵਿੰਬਲਡਨ ਦੇ ਮੁੱਖ ਡ੍ਰਾਅ 'ਚ ਜਗ੍ਹਾ ਬਣਾਉਣ ਦੇ ਕਰੀਬ ਹਾਂ ਤੇ ਇਹ ਠੀਕ ਸਮੇਂ ਤੇ ਮਿਲੀ ਜਿੱਤ ਹੈ। ਇਸ ਨਾਲ ਮੇਰੀ ਰੈਂਕਿੰਗ ਬਿਹਤਰ ਹੋਵੇਗੀ। 'PunjabKesari ਡਬਲ 'ਚ ਰੋਹਨ ਬੋਪੰਨਾ ਇਕਲੇ ਭਾਰਤੀ ਹਨ ਜੋ ਕਨਾਡਾ ਦੇ ਸ਼ਾਪੋਵਾਲੋਵ ਦੇ ਨਾਲ ਖੇਡਣਗੇ। ਉਹ ਤੇ ਨਿਯਮਤ ਜੋੜੀਦਾਰ ਦਿਵਿਜ ਸ਼ਰਨ ਆਪਣੀ ਸੰਯੂਕਤ ਰੈਂਕਿੰਗ ਦੇ ਅਧਾਰ 'ਤੇ ਮੁੱਖ ਡ੍ਰਾਅ 'ਚ ਜਗ੍ਹਾ ਨਹੀਂ ਬਣਾ ਸਕੇ ਜਿਸ ਦੇ ਨਾਲ ਬੋਪੰਨਾ ਨੂੰ ਕਨਾਡਾ ਦੇ ਸ਼ਾਪੋਵਾਲੋਵ ਦੇ ਨਾਲ ਖੇਡਣਾ ਪਿਆ।


Related News