ਪ੍ਰਜਨੇਸ਼ ਜਿਨਾਨ ਓਪਨ ਦੇ ਕੁਆਟਰ ਫਾਈਨਲ ''ਚ ਪਹੁੰਚੇ

Thursday, Sep 05, 2019 - 06:19 PM (IST)

ਪ੍ਰਜਨੇਸ਼ ਜਿਨਾਨ ਓਪਨ ਦੇ ਕੁਆਟਰ ਫਾਈਨਲ ''ਚ ਪਹੁੰਚੇ

ਸਪੋਰਸਟ ਡੈਸਕ— ਟਾਪ ਦਰਜੇ ਦੇ ਪ੍ਰਜਨੇਸ਼ ਗੁਣੇਸ਼ਵਰਨ ਨੇ ਵੀਰਵਾਰ ਨੂੰ ਇੱਥੇ ਚੀਨੀ ਤਾਇਪੇ ਦੇ ਤੁੰਗ ਲਿਨ ਵੂ 'ਤੇ ਸਖਤ ਮੁਕਾਬਲੇ 'ਚ ਜਿੱਤ ਨਾਲ ਜਿਨਾਨ ਓਪਨ ਦੇ ਸਿੰਗਲ ਕੁਆਰਟਰਫਾਈਨਲ 'ਚ ਦਾਖਲ ਕੀਤਾ। ਹਾਲਾਂਕਿ ਇਸ ਭਾਰਤੀ ਖਿਡਾਰੀ ਨੂੰ 162,480 ਡਾਲਰ ਇਨਾਮੀ ਰਾਸ਼ੀ ਦੇ ਹਾਰਡ ਕੋਰਟ ਟੂਰਨਾਮੈਂਟ ਦੇ ਤੀਜੇ ਦੌਰ 'ਚ 6-4,7-6 ਨਾਲ ਜਿੱਤ ਹਾਸਲ ਕਰਨ 'ਚ ਕੜੀ ਮਿਹਨਤ ਕਰਨੀ ਪਈ। ਪ੍ਰਜਨੇਸ਼ ਨੂੰ ਕਈ ਬ੍ਰੇਕਪੁਆਇੰਟ ਮਿਲੇ ਪਰ ਉਹ ਅੱਠ 'ਚੋਂ ਸਿਰਫ ਦੋ ਨੂੰ ਹੀ ਅੰਕ 'ਚ ਤਬਦੀਲ ਕਰ ਸਕੇ ਅਤੇ ਇਕ  ਘੰਟੇ 34 ਮਿੰਟਾਂ ਤੱਕ ਚੱਲੇ ਮੁਕਾਬਲੇ 'ਚ ਇਕ ਵਾਰ ਆਪਣੀ ਸਰਵਿਸ ਵੀ ਗੁਆ ਬੈਠੇ।PunjabKesari
ਹੁਣ ਉਨ੍ਹਾਂ ਦਾ ਸਾਹਮਣਾ ਜਾਪਾਨ ਦੇ ਅੱਠਵੇਂ ਦਰਜੇ ਗੋ ਸੋਇਡਾ ਨਾਲ ਹੋਵੇਗਾ ਜਿਨ੍ਹਾਂ ਨੇ ਤੀਜੇ ਦੌਰ ਦੇ ਇਕ ਹੋਰ ਮੁਕਾਬਲੇ 'ਚ ਚੀਨ ਦੇ ਦਿ ਵੂ ਨੂੰ 6-1,6-2 ਨਾਲ ਹਾਰ ਦਿੱਤੀ। ਇਸ 'ਚ ਡਬਲ ਮੁਕਾਬਲੇ 'ਚ ਤਿੰਨ ਭਾਰਤੀ ਖਿਡਾਰੀ ਮੌਜੂਦ ਹਨ। ਟਾਪ ਦਰਜੇ ਦਿਵਿਜ ਸ਼ਰਨ ਅਤੇ ਮੈਥਿਊ ਇਬਡਨ ਨੇ ਸਿਰਫ਼ 45 ਮਿੰਟ 'ਚ ਪੇਦਜਾ ਕਰਸਟਨ ਅਤੇ ਅਕੀਰਾ ਸੰਟਿਲਾਨ ਨੂੰ 6-1,6-4 ਨਾਲ ਹਾਰ ਦਿੱਤੀ। ਹੁਣ ਉਨ੍ਹਾਂ ਦਾ ਮੁਕਾਬਲਾ ਸਾਕੇਤ ਮਾਇਨੇਨੀ ਅਤੇ ਜੀਵਨ ਨੇਦੁਨਚੇਝਿਆਨ ਦੇ ਚੌਥੇ ਦਰਜੇ ਦੀ ਭਾਰਤੀ ਜੋੜੀ ਨਾਲ ਹੋਵੇਗੀ। ਜਿਨ੍ਹਾਂ ਨੇ ਕੁਆਰਟਰਫਾਈਨਲ 'ਚ ਹਿਰੋਕੀ ਮੋਰਿਆ ਅਤੇ ਗੋਂਕਾਲੋ ਓਲਿਵੇਰਾ ਦੀ ਜੋੜੀ 'ਤੇ 7-5,6-2 ਨਾਲ ਜਿੱਤ ਹਾਸਲ ਕੀਤੀ। ਇਟਲੀ ਦੇ ਜਿਨੋਓ 'ਚ ਏਓਨ ਓਪਨ ਚੈਲੇਂਜਰ 'ਚ ਭਾਰਤ ਦਾ ਅਭਿਆਨ ਸਿੰਗਲ ਅਤੇ ਡਬਲ 'ਚ ਪਹਿਲੇ ਦੌਰ 'ਚ ਹੀ ਖ਼ਤਮ ਹੋ ਗਿਆ।


Related News