ਪ੍ਰਗਿਆਨੰਦਾ ਨੇ ਲਗਾਤਾਰ ਦੂਜੀ ਵਾਰ ਕੀਤੀ ਗਲਤੀ, ਰਾਪਰਟੋ ਹੱਥੋਂ ਹਾਰਿਆ
Friday, Mar 01, 2024 - 06:55 PM (IST)

ਪ੍ਰਾਗ (ਚੈੱਕ ਗਣਰਾਜ)–ਭਾਰਤੀ ਗ੍ਰੈਂਡ ਮਾਸਟਰ ਆਰ. ਪ੍ਰਗਿਆਨੰਦਾ ਹੱਥੋਂ ਲਗਾਤਾਰ ਦੂਜੇ ਮੁਕਾਬਲੇ ਵਿਚ ਵੱਡੀ ਖੁੰਝ ਹੋ ਗਈ, ਜਿਸ ਨਾਲ ਪ੍ਰਾਗ ਮਾਸਟਰਸ ਸ਼ਤਰੰਜ ਟੂਰਨਾਮੈਂਟ ਵਿਚ ਤੀਜੇ ਦੌਰ ਵਿਚ ਉਸ ਨੂੰ ਰੋਮਾਨੀਆ ਦੇ ਰਿਚਰਡ ਰਾਪਰਟੋ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਦੂਜੇ ਦੌਰ ਵਿਚ ਉਸ ਨੂੰ ਈਰਾਨ ਦੇ ਪਰਹਮ ਮਘਸੂਦਲੂ ਨੇ ਹਰਾਇਆ ਸੀ। ਮਘਸੂਦਲੂ ਹੱਥੋਂ ਹਾਰ ਦੇ ਨਾਲ 18 ਸਾਲਾ ਇਸ ਖਿਡਾਰੀ ਨੇ ਲਾਈਵ ਰੇਟਿੰਗ ਵਿਚ ਚਟੀ ਦੇ ਭਾਰਤ ਦਾ ਤਮਗਾ ਵੀ ਗੁਆ ਦਿੱਤਾ ਸੀ ਜਿਹੜਾ ਵਿਸ਼ਵਨਾਥਨ ਆਨੰਦ ਨੇ ਫਿਰ ਹਾਸਲ ਕਰ ਲਿਆ ਸੀ। 10 ਖਿਡਾਰੀਆਂ ਦੇ ਰਾਊਂਡ-ਰੌਬਿਨ ਟੂਰਨਾਮੈਂਟ ਵਿਚ ਵਾਪਸੀ ਲਈ ਪ੍ਰਗਿਆਨੰਦਾ ਨੂੰ ਆਖਰੀ ਦੇ ਗੇੜ ਵਿਚ ਕਾਫੀ ਮਿਹਨਤ ਕਰਨੀ ਪਵੇਗੀ। ਵਿਦਿਤ ਗੁਜਰਾਤੀ ਤੇ ਡੀ. ਗੁਕੇਸ਼ ਵਿਚਾਲੇ ਭਾਰਤੀ ਖਿਡਾਰੀਆਂ ਦਾ ਮੁਕਾਬਲਾ ਬਰਾਬਰੀ ’ਤੇ ਛੁੱਟਿਆ।