ਪ੍ਰਾਗ ਇੰਟਰਨੈਸ਼ਨਲ ਸ਼ਤਰੰਜ : ਵਿਦਿਤ-ਹਰਿਕ੍ਰਿਸ਼ਣਾ ਕਰਨਗੇ ਭਾਰਤ ਦੀ ਅਗਵਾਈ
Wednesday, Feb 05, 2020 - 01:07 AM (IST)

ਪ੍ਰਾਗ (ਚੈੱਕ ਗਣਰਾਜ) (ਨਿਕਲੇਸ਼ ਜੈਨ)- ਪ੍ਰਾਗ ਇੰਟਰਨੈਸ਼ਨਲ ਸੁਪਰ ਗ੍ਰੈਂਡ ਮਾਸਟਰ ਸ਼ਤਰੰਜ ਚੈਂਪੀਅਨਸ਼ਿਪ ਵਿਚ ਦੁਨੀਆ ਦੇ 10 ਧਾਕੜ ਨੌਜਵਾਨ ਗ੍ਰੈਂਡ ਮਾਸਟਰਸ ਵਿਚ ਭਾਰਤ ਦੇ ਵਿਦਿਤ ਗੁਜਰਾਤੀ ਤੇ ਪੇਂਟਾਲਾ ਹਰਿਕ੍ਰਿਸ਼ਣਾ ਵੀ ਦਮਖਮ ਦਿਖਾਉਂਦੇ ਹੋਏ ਨਜ਼ਰ ਆਉਣਗੇ। ਖਾਸ ਗੱਲ ਇਹ ਹੈ ਕਿ ਇਹ ਪਹਿਲਾ ਮੌਕਾ ਹੈ, ਜਦੋਂ ਵਿਦਿਤ ਗੁਜਰਾਤੀ ਭਾਰਤ ਦੇ ਨੰਬਰ-2 ਰੈਂਕ ਦੇ ਖਿਡਾਰੀ ਦੇ ਤੌਰ 'ਤੇ ਕਿਸੇ ਪ੍ਰਤੀਯੋਗਿਤਾ ਵਿਚ ਹਿੱਸਾ ਲਵੇਗਾ।
2012 ਤੋਂ ਬਾਅਦ ਪੇਂਟਾਲਾ ਹਰਿਕ੍ਰਿਸ਼ਣਾ ਵਿਸ਼ਵਨਾਥਨ ਆਨੰਦ ਤੋਂ ਬਾਅਦ ਭਾਰਤ ਦਾ ਨੰਬਰ-2 ਖਿਡਾਰੀ ਰਿਹਾ ਹੈ ਪਰ 1 ਫਰਵਰੀ ਨੂੰ ਜਾਰੀ ਹੋਈ ਸੂਚੀ ਵਿਚ ਵਿਦਿਤ ਗੁਜਰਾਤੀ 2721 ਰੇਟਿੰਗ ਅੰਕਾਂ ਦੇ ਨਾਲ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ। 9 ਰਾਊਂਡਜ਼ ਦੇ ਇਸ ਮੁਕਾਬਲੇ ਵਿਚ ਸਾਰੇ ਖਿਡਾਰੀ ਆਪਸ ਵਿਚ ਇਕ ਕਲਾਸੀਕਲ ਮੁਕਾਬਲਾ ਖੇਡਣਗੇ।