ਚੋਟੀ ਦਾ ਦਰਜਾ ਪ੍ਰਾਪਤ ਵੁਕਿਚ ਖ਼ਿਲਾਫ ਹਾਰ ਦੇ ਨਾਲ ਪ੍ਰਜਨੇਸ਼ ਬੈਂਗਲੁਰੂ ਓਪਨ-2 ਤੋਂ ਬਾਹਰ

Wednesday, Feb 16, 2022 - 12:04 PM (IST)

ਚੋਟੀ ਦਾ ਦਰਜਾ ਪ੍ਰਾਪਤ ਵੁਕਿਚ ਖ਼ਿਲਾਫ ਹਾਰ ਦੇ ਨਾਲ ਪ੍ਰਜਨੇਸ਼ ਬੈਂਗਲੁਰੂ ਓਪਨ-2 ਤੋਂ ਬਾਹਰ

ਬੈਂਗਲੁਰੂ- ਭਾਰਤ ਦੇ ਪ੍ਰਜਨੇਸ਼ ਗੁਣੇਸ਼ਵਰਨ ਇੱਥੇ ਬੈਂਗਲੁਰੂ ਓਪਨ-2 ਟੈਨਿਸ ਟੂਰਨਾਮੈਂਟ ਤੋਂ ਬਾਹਰ ਹੋ ਗਏ ਜਦਕਿ ਅਰਜੁਨ ਕਾਧੇ ਨੇ ਪੁਰਸ਼ ਸਿੰਗਲ ਦੇ ਦੂਜੇ ਦੌਰ 'ਚ ਜਗ੍ਹਾ ਬਣਾਈ। ਪ੍ਰਜਨੇਸ਼ ਨੂੰ ਲਗਾਤਾਰ ਗ਼ਲਤੀਆਂ ਕਰਨ ਦਾ ਖ਼ਾਮੀਆਜ਼ਾ ਭੁਗਤਨਾ ਪਿਆ। ਉਨ੍ਹਾਂ ਨੂੰ ਚੋਟੀ ਦਾ ਦਰਜਾ ਪ੍ਰਾਪਤ ਅਲੇਕਸਾਂਦਰ ਵੁਕਿਚ ਦੇ ਖ਼ਿਲਾਫ਼ 4-6, 2-6 ਨਾਲ ਹਾਰ ਝਲਣੀ ਪਈ। ਕਾਧੇ ਨੇ ਹਾਲਾਂਕਿ ਪਹਿਲੇ ਦੌਰ ਦੇ ਇਕ ਹੋਰ ਮੁਕਾਬਲੇ 'ਚ ਹਮਵਤਨ ਆਦਿਲ ਕਲਿਆਣਪੁਰ ਨੂੰ 6-2, 6-2 ਨਾਲ ਹਰਾ ਕੇ ਦੂਜੇ ਦੌਰ 'ਚ ਪ੍ਰਵੇਸ਼ ਕੀਤਾ।
 
ਬੁਲਗਾਰੀਆ ਦੇ ਦਿਮਿਤਾਰ ਕੁਜਮਾਨੋਵ ਨੇ ਉਲਟਫੇਰ ਕਰਦੇ ਹੋਏ ਫ੍ਰਾਂਸ ਦੇ ਦੂਜਾ ਦਰਜਾ ਪ੍ਰਾਪਤ ਹਿਊਗੋ ਗ੍ਰੇਨੀਅਰ ਨੂੰ 6-4, 6-3 ਨਾ ਹਰਾ ਕੇ ਪ੍ਰੀ ਕੁਆਰਟਰ ਫਾਈਨਲ 'ਚ ਜਗ੍ਹਾ ਪੱਕੀ ਕੀਤੀ। ਵੁਕਿਚ ਤੇ ਪ੍ਰਜਨੇਸ਼ ਦਰਮਿਆਨ ਮੁਕਾਬਲਾ ਸ਼ੁਰੂਆਤ 'ਚ ਬਰਾਬਰੀ ਦਾ ਲਗ ਰਿਹਾ ਸੀ। ਪਰ ਆਸਟਰੇਲੀਆਈ ਖਿਡਾਰੀ ਨੇ ਤੀਜੇ ਗੇਮ 'ਚ ਭਾਰਤੀ ਖਿਡਾਰੀ ਦੀ ਸਰਵਿਸ ਤੋੜੀ ਤੇ ਪਹਿਲਾ ਸੈਟ ਜਿੱਤਣ 'ਚ ਸਫਲ ਰਿਹਾ। ਦੂਜੇ ਸੈੱਟ ਦੀ ਪਹਿਲੀ ਹੀ ਗੇਮ 'ਚ ਪ੍ਰਜਨੇਸ਼ ਦੀ ਸਰਵਿਸ ਤੋੜਨ ਦੇ ਬਾਅਦ ਵੁਕਿਚ ਨੇ 2-0 ਦੀ ਬੜ੍ਹਤ ਬਣਾਈ। ਪੰਜਵੇਂ ਗੇਮ 'ਚ ਇਕ ਵਾਰ ਫਿਰ ਭਾਰਤੀ ਖਿਡਾਰੀ ਦੀ ਸਰਵਿਸ ਤੋੜ ਕੇ 4-1 ਨਾਲ ਅੱਗੇ ਹੋ ਗਏ ਜਿਸ ਤੋਂ ਬਾਅਦ ਉਨ੍ਹਾਂ ਨੂੰ ਮੈਚ ਜਿੱਤਣ 'ਚ ਕੋਈ ਪਰੇਸ਼ਾਨੀ ਨਹੀਂ ਹੋਈ। 

ਇਸ ਤੋਂ ਪਹਿਲਾਂ ਭਾਰਤ ਦੇ ਨਿਤਿਨ ਕੁਮਾਰ ਸਿਨ੍ਹਾ ਨੇ ਆਖ਼ਰੀ ਕੁਆਲੀਫਾਇੰਗ ਦੌਰ 'ਚ ਜਾਪਾਨ ਦੇ ਤੀਜਾ ਦਰਜਾ ਪ੍ਰਾਪਤ ਰੀਓ ਨੋਗੁਚੀ ਨੂੰ ਸਖ਼ਤ ਮੁਕਾਬਲੇ 'ਚ 6-4, 6-7 (5), 6-1 ਨਾਲ ਹਰਾ ਕੇ ਮੁੱਖ ਡਰਾਅ 'ਚ ਜਗ੍ਹਾ ਬਣਾਈ। ਕੁਆਲੀਫਾਇਰ 'ਚ ਚੋਟੀ ਦਾ ਦਰਜਾ ਪ੍ਰਾਪਤ ਮੁਕੁੰਦ ਸ਼ਸ਼ੀਕਿਰਨ ਵੀ ਮੁੱਖ ਡਰਾਅ  'ਚ ਜਗ੍ਹਾ ਬਣਾਉਣ 'ਚ ਸਫਲ ਰਹੇ। ਉਨ੍ਹਾਂ ਨੇ ਹਮਵਤਨ ਭਾਰਤੀ ਮਨੀਸ਼ ਸੁਰੇਸ਼ ਕੁਮਾਰ ਨੂੰ 7-5, 1-6, 6-3 ਨਾਲ ਹਰਾਇਆ। 


 


author

Tarsem Singh

Content Editor

Related News