ਅਕੋਪੀਅਨ ਨੂੰ ਹਰਾ ਕੇ ਪ੍ਰਗਿਆਨੰਦਾ ਮੁੜ ਦੁਬਈ ਓਪਨ ਸ਼ਤਰੰਜ ਦੀ ਖਿਤਾਬੀ ਦੌੜ ’ਚ ਸ਼ਾਮਲ

Sunday, Sep 04, 2022 - 03:15 PM (IST)

ਦੁਬਈ, 3 ਸਤੰਬਰ (ਨਿਕਲੇਸ਼ ਜੈਨ)– 22ਵੇਂ ਦੁਬਈ ਓਪਨ ਇੰਟਰਨੈਸ਼ਨਲ ਗ੍ਰੈਂਡ ਮਾਸਟਰ ਸ਼ਤਰੰਜ ਟੂਰਨਾਮੈਂਟ ਦਾ 7ਵਾਂ ਦਿਨ ਭਾਰਤ ਲਈ ਚੰਗਾ ਸਾਬਤ ਹੋਇਆ। ਹੁਣ ਖਿਤਾਬ ਲਈ ਸਭ ਤੋਂ ਅੱਗੇ ਚੱਲ ਰਹੇ 4 ਖਿਡਾਰੀਆਂ ਵਿਚ 3 ਭਾਰਤੀ ਖਿਡਾਰੀ ਪਹੁੰਚ ਗਏ ਹਨ। 6 ਰਾਊਂਡਾਂ ਤੋਂ ਬਾਅਦ ਸਾਂਝੀ ਬੜ੍ਹਤ ’ਤੇ ਚੱਲ ਰਹੇ ਭਾਰਤ ਦੇ ਅਰਜੁਨ ਐਰਗਾਸੀ ਤੇ ਰੂਸ ਦੇ ਟਾਪ ਸੀਡ ਅਲੈਗਜ਼ੈਂਡਰ ਪ੍ਰੇਡਕੇ ਵਿਚਾਲੇ ਪਹਿਲੇ ਬੋਰਡ ’ਤੇ ਬਾਜ਼ੀ ਡਰਾਅ ਰਹੀ। 

ਇਹ ਵੀ ਪੜ੍ਹੋ : ਪ੍ਰੋ ਲੀਗ ਤੋਂ ਪਹਿਲਾਂ ਆਪਣੀਆਂ ਸਮੱਸਿਆਵਾਂ 'ਤੇ ਸਖ਼ਤ ਮਿਹਨਤ ਕਰਾਂਗੇ : ਭਾਰਤੀ ਡਿਫੈਂਡਰ ਸੁਰਿੰਦਰ

ਇਸ ਦੇ ਨਾਲ ਹੀ ਦੋਵੇਂ ਖਿਡਾਰੀ 6 ਅੰਕਾਂ ’ਤੇ ਪਹੁੰਚ ਗਏ ਪਰ ਦੂਜੇ ਬੋਰਡ ’ਤੇ ਆਰ. ਪ੍ਰਗਿਆਨੰਦਾ ਨੇ ਅਮਰੀਕਾ ਦੇ ਵਲਾਦੀਮਿਰ ਅਕੋਪੀਅਨ ਨੂੰ ਲਗਭਗ ਡਰਾਅ ਲੱਗ ਰਹੇ ਮੁਕਾਬਲੇ ਵਿਚ ਹਰਾ ਦਿੱਤਾ ਤੇ ਇਸਦੇ ਨਾਲ ਹੀ ਉਹ ਵੀ ਖਿਤਾਬੀ ਦੌੜ ਵਿਚ ਸ਼ਾਮਲ ਹੋ ਗਿਆ। ਜਦਕਿ ਤੀਜੇ ਬੋਰਡ ’ਤੇ ਰਾਸ਼ਟਰੀ ਰੈਪਿਡ ਚੈਂਪੀਅਨ ਅਰਵਿੰਦ ਚਿਦਾਂਬਰਮ ਨੇ ਕਜ਼ਾਕਿਸਤਾਨ ਦੇ ਰਿਨਾਤ ਜੁਮਬਾਏਵ ਨੂੰ ਹਰਾਉਂਦੇ ਹੋਏ 6 ਅੰਕਾਂ ਨਾਲ  ਸਾਂਝੀ ਬੜ੍ਹਤ ਵਿਚ ਸਥਾਨ ਬਣਾ ਲਿਆ।  ਹਾਲਾਂਕਿ 5.5 ਅੰਕਾਂ ’ਤੇ ਖੇਡ ਰਹੇ ਅਰਮੀਨੀਆ ਦੇ ਅਰਮ ਹਕੋਬਯਨ, ਮਿਸਰ ਦੇ ਅਧਲੀ ਅਹਿਮਦ ਤੇ ਭਾਰਤ ਦੇ ਅਭਿਜੀਤ ਗੁਪਤਾ ਤੇ ਐੱਸ. ਪੀ. ਸੇਥੂਰਮਨ ਅਜੇ ਵੀ ਕਿਸੇ ਵੀ ਉਲਟਫੇਰ ਦੀ ਸਥਿਤੀ ਵਿਚ ਖਿਤਾਬੀ ਦੌੜ ਵਿਚ ਬਣੇ ਹੋਏ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


Tarsem Singh

Content Editor

Related News