ਪ੍ਰਗਿਆਨੰਦ ਨੇ ਰਚਿਆ ਇਤਿਹਾਸ-ਸ਼ਤਰੰਜ ''ਚ ਕੀਤੀ ਜਾਦੂਈ 2700 ਰੇਟਿੰਗ ਪਾਰ
Saturday, Jul 15, 2023 - 04:04 PM (IST)
ਸਪੋਰਟਸ ਡੈਸਕ- ਭਾਰਤ ਦੇ 17 ਸਾਲਾਂ ਸ਼ਤਰੰਜ ਗ੍ਰੈਂਡਮਾਸਟਰ ਆਰ ਪ੍ਰਗਿਆਨੰਦ ਸ਼ਤਰੰਜ 'ਚ ਜਾਦੂਈ ਅੰਕੜਾ ਮੰਨੇ ਜਾਣ ਵਾਲੀ 2700 ਦੀ ਰੇਟਿੰਗ ਨੂੰ ਪਾਰ ਕਰਨ ਵਾਲੇ ਅੱਠਵੇਂ ਭਾਰਤੀ ਖਿਡਾਰੀ ਬਣ ਗਏ ਹਨ। ਪ੍ਰਗਿਆਨੰਦ ਨੇ ਗੇਜ਼ਾ ਹੇਟੇਨਈ ਮੈਮੋਰੀਅਲ ਸੁਪਰ ਗ੍ਰੈਂਡ ਮਾਸਟਰ ਰਾਊਂਡ-ਰੋਬਿਨ ਟੂਰਨਾਮੈਂਟ ਦੇ ਦੂਜੇ ਦੌਰ 'ਚ ਰੋਮਾਂਚਕ ਮੁਕਾਬਲੇ 'ਚ ਸਾਬਕਾ ਵਿਸ਼ਵ ਜੂਨੀਅਰ ਚੈਂਪੀਅਨ ਈਰਾਨ ਦੇ ਪਰਹਮ ਮਗਸੂਦਲੂ ਨੂੰ ਹਰਾ ਕੇ ਇਹ ਉਪਲਬਧੀ ਹਾਸਲ ਕੀਤੀ। ਚਿੱਟੇ ਮੋਹਰਿਆਂ ਨਾਲ ਖੇਡਦੇ ਹੋਏ ਪ੍ਰਗਿਆਨੰਦ ਨੇ 38 ਚਾਲਾਂ 'ਚ ਇੰਗਲਿਸ਼ ਓਪਨਿੰਗ ਜਿੱਤੀ।
ਇਹ ਵੀ ਪੜ੍ਹੋ- ਨੋਵਾਕ ਜੋਕੋਵਿਚ ਵਿੰਬਲਡਨ ਦੇ ਖ਼ਿਤਾਬ ਤੋਂ ਸਿਰਫ਼ ਇਕ ਕਦਮ ਦੂਰ
ਇਸ ਜਿੱਤ ਨਾਲ ਪ੍ਰਗਿਆਨੰਦ ਹੁਣ 10 ਗ੍ਰੈਂਡ ਮਾਸਟਰਾਂ ਵਿਚਾਲੇ ਚੱਲ ਰਹੇ ਇਸ ਟੂਰਨਾਮੈਂਟ 'ਚ 2 ਅੰਕਾਂ ਨਾਲ ਸਿੰਗਲਜ਼ ਦੀ ਬੜ੍ਹਤ 'ਤੇ ਆ ਗਏ ਹਨ, ਇਸ ਤੋਂ ਪਹਿਲਾਂ ਉਨ੍ਹਾਂ ਨੇ ਰੂਸ ਦੇ ਸਨੋਨ ਸ਼ੁਗਿਰੋਵ ਨੂੰ ਹਰਾਇਆ ਸੀ। ਪ੍ਰਗਿਆਨੰਦ ਤੋਂ ਪਹਿਲਾਂ ਭਾਰਤ ਤੋਂ ਵਿਸ਼ਵਨਾਥਨ ਆਨੰਦ, ਕ੍ਰਿਸ਼ਣਨ ਸ਼ਸ਼ੀਕਿਰਨ, ਪੰਤਾਲਾ ਹਰੀਕ੍ਰਿਸ਼ਨ, ਵਿਦਿਤ ਗੁਜਰਾਤੀ, ਅਧਿਬਨ ਭਾਸਕਰਨ, ਡੀ ਗੁਕੇਸ਼ ਅਤੇ ਅਰਜੁਨ ਇਰੀਗਾਸੀ ਇਹ ਕਾਰਨਾਮਾ ਕਰ ਚੁੱਕੇ ਹਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8