ਪ੍ਰਦੀਪ ਨਰਵਾਲ ਹੋਣਗੇ ਪਟਨਾ ਪਾਈਰੇਟਸ ਦੇ ਨਵੇਂ ਕਪਤਾਨ

Friday, Jul 28, 2017 - 09:44 PM (IST)

ਪ੍ਰਦੀਪ ਨਰਵਾਲ ਹੋਣਗੇ ਪਟਨਾ ਪਾਈਰੇਟਸ ਦੇ ਨਵੇਂ ਕਪਤਾਨ

ਨਵੀਂ ਦਿੱਲੀ— ਮੌਜੂਦਾ ਚੈਂਪੀਅਨ ਪਟਨਾ ਪਾਈਰੇਟਸ ਨੇ ਪ੍ਰੋ ਕਬੱਡੀ ਲੀਗ ਦੇ ਪੰਜਵੇਂ ਸੈਸ਼ਨ ਦੇ ਲਈ ਪ੍ਰਦੀਪ ਨਰਵਾਲ ਨੂੰ ਕਪਤਾਨ ਅਤੇ ਵਿਸ਼ਾਲ ਮਾਨੇ ਨੂੰ ਉਪ ਕਪਤਾਨ ਨਿਯੁਕਤ ਕੀਤਾ ਹੈ। ਪਟਨਾ ਆਪਣਾ ਪਹਿਲਾ ਮੈਚ 29 ਜੁਲਾਈ ਨੂੰ ਹੈਦਰਾਬਾਦ 'ਚ ਤੇਲੁਗੂ ਟਾਈਟੰਸ ਦੇ ਨਾਲ ਖੇਡੇਗੀ। 
ਭਾਰਤ ਦੇ ਮਸ਼ਹੂਰ ਕੋਚ ਸ਼੍ਰੀ ਰਾਮ ਮਿਹਰ ਸਿੰਘ ਪੰਜਵੇਂ ਸੀਜ਼ਨ 'ਚ ਟੀਮ ਨੂੰ ਕੋਚਿੰਗ ਦੇਣਗੇ। ਨਰਵਾਲ ਨੇ ਕਿਹਾ ਕਿ ਮੈਂ ਪ੍ਰਬੰਧਨ ਦੇ ਪ੍ਰਤੀ ਧੰਨਵਾਦੀ ਹਾਂ ਜਿਸ ਨੇ ਮੈਨੂੰ ਇਕ ਪ੍ਰਤਿਭਾਸ਼ਾਲੀ ਟੀਮ ਦੀ ਅਗਵਾਈ ਦੀ ਜ਼ਿੰਮੇਦਾਰੀ ਸੌਂਪੀ ਹੈ। ਅਸੀਂ ਉੱਥੋਂ ਹੀ ਸ਼ੁਰੂਆਤ ਕਰਾਂਗੇ, ਜਿੱਥੋਂ ਅਸੀ ਪਿਛਲੇ ਸੀਜ਼ਨ ਨੂੰ ਛੱਡਿਆ ਹੈ ਅਤੇ ਉਮੀਦ ਕਰਦੇ ਹਾਂ ਕਿ ਇਸ ਸੀਜ਼ਨ ਵਿਚ ਟੀਮ ਨੂੰ ਕਾਮਯਾਬੀ ਦੀਆਂ ਨਵੀਆਂ ਉੱਚਾਈਆਂ ਤਕ ਲੈ ਜਾਵਾਂਗੇ।


Related News