ਓਲੰਪਿਕ ਦੀਆਂ ਤਿਆਰੀਆਂ ’ਚ ਲੱਗੀ ਐਥਲੀਟ ਪ੍ਰਾਚੀ ਚੌਧਰੀ ਡੋਪ ’ਚ ਫਸੀ
Friday, Mar 06, 2020 - 10:06 AM (IST)
ਸਪੋਰਟਸ ਡੈਸਕ— ਟੋਕੀਓ ਓਲੰਪਿਕ ਦੀਆਂ ਤਿਆਰੀਆਂ ’ਚ ਲੱਗੀ ਨੈਸ਼ਨਲ ਕੈਂਪ ’ਚ ਸ਼ਾਮਲ ਉੱਤਰ ਪ੍ਰਦੇਸ਼ ਦੀ ਐਥਲੀਟ ਪ੍ਰਾਚੀ ਚੌਧਰੀ ਡੋਪ ’ਚ ਫਸ ਗਈ ਹੈ। ਜਕਾਰਤਾ ਏਸ਼ੀਆਈ ਖੇਡਾਂ ਲਈ ਚਾਰ ਗੁਣਾ ਚਾਰ ਸੌ ਮੀਟਰ ਰਿਲੇ ਟੀਮ ’ਚ ਚੋਣ ਨਾ ਹੋਣ ’ਤੇ ਐਥਲੀਟ ਫੈਡਰੇਸ਼ਨ ਆਫ ਇੰਡੀਆ ਨੂੰ ਅਦਾਲਤ ’ਚ ਚੁਣੌਤੀ ਦੇਣ ਵਾਲੀ ਪ੍ਰਾਚੀ ਦੇ ਸੈਂਪਲ ’ਚ ਸਿੰਥੈਟਿਕ ਸਟੇਰਾਇਡ ਆਕਜੇਂਡ੍ਰੋਲਾਨ ਪਾਇਆ ਗਿਆ ਹੈ। ਉਨ੍ਹਾਂ ਨੂੰ ਨਾਡਾ ਵੱਲੋਂ ਅਸਥਾਈ ਤੌਰ ’ਤੇ ਪਾਬੰਦੀਸ਼ੁਦਾ ਕਰਾਰ ਦਿੱਤਾ ਗਿਆ ਹੈ।
ਇੰਨਾ ਹੀ ਨਹੀਂ ਫੈਡਰੇਸ਼ਨ ਨੇ ਉਨ੍ਹਾਂ ਨੂੰ ਕੈੈਂਪ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ ’ਚ ਚਾਰ ਗੁਣਾ ਚਾਰ ਸੌ ਮੀਟਰ ਰਿਲੇ ਦਾ ਚਾਂਦੀ ਦਾ ਤਮਗਾ ਜਿੱਤਣ ਵਾਲੀ ਅਤੇ ਵਿਸ਼ਵ ਚੈਂਪੀਅਨਸ਼ਿਪ ਲਈ ਟੀਮ ’ਚ ਚੁਣੀ ਜਾਣ ਵਾਲੀ ਪ੍ਰਾਚੀ ਨੂੰ ਫੈਡਰੇਸ਼ਨ ਨੇ ਟੋਕੀਓ ਓਲੰਪਿਕ ਦੀਆਂ ਤਿਆਰੀਆਂ ਲਈ ਨੈਸਨਲ ਕੈਂਪ ’ਚ ਸ਼ਾਮਲ ਕੀਤਾ ਸੀ। ਇੰਨਾ ਹੀ ਨਹੀਂ ਕੋਲਕਾਤਾ ਕੌਮਾਂਤਰੀ ਮੈਰਾਥਨ ’ਚ ਸੋਨ ਤਮਗਾ ਜਿੱਤਣ ਵਾਲੀ ਐਥਲੀਟ ਕਿਰਨਜੀਤ ਕੌਰ ਵੀ ਡੋਪ ’ਚ ਫਸ ਗਈ ਹੈ। ਕੌਮਾਂਤਰੀ ਫੈਡਰੇਸ਼ਨ ਵੱਲੋਂ ਲਏ ਗਏ ਉਨ੍ਹਾਂ ਦੇ ਸੈਂਪਲ ’ਚ ਐੱਸ. ਆਰ. ਐੱਮ. ਪਾਇਆ ਗਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਕਾਰਨ ਭਾਰਤੀ ਤੀਰਅੰਦਾਜ਼ੀ ਟੀਮ ਏਸ਼ੀਆ ਕੱਪ ਤੋਂ ਹੋਈ ਬਾਹਰ