ਹਰਮਨ ਦੇ ਸਮਰਥਨ ਮਗਰੋਂ ਪੋਵਾਰ ਨੇ ਕੋਚ ਦੇ ਅਹੁਦੇ ਲਈ ਦਿੱਤੀ ਅਰਜ਼ੀ

12/12/2018 3:52:34 AM

ਮੁੰਬਈ— ਟੀ-20 ਕਪਤਾਨ ਹਰਮਨਪ੍ਰੀਤ ਕੌਰ ਤੇ ਉਪ ਕਪਤਾਨ ਸਮ੍ਰਿਤੀ ਮੰਧਾਨਾ ਦੇ ਸਮਰਥਨ ਮਗਰੋਂ ਰਮੇਸ਼ ਪਵਾਰ ਨੇ ਅੱਜ ਇਕ ਵਾਰ ਫਿਰ ਮਹਿਲਾ ਕ੍ਰਿਕਟ ਟੀਮ ਦੇ ਕੋਚ ਅਹੁਦੇ ਲਈ ਅਰਜ਼ੀ ਦਿੱਤੀ। ਮਹਿਲਾ ਕੋਚ ਵਜੋਂ ਪੋਵਾਰ ਦਾ ਵਿਵਾਦਮਈ ਕਾਰਜਕਾਲ 30 ਦਸੰਬਰ ਨੂੰ ਖਤਮ ਹੋ ਗਿਆ ਸੀ। 40 ਸਾਲ ਦੇ ਇਸ ਸਾਬਕਾ ਭਾਰਤੀ ਸਪਿਨਰ ਨੇ ਇਸ਼ ਦੀ ਪੁਸ਼ਟੀ ਕੀਤੀ।
ਪੋਵਾਰ ਨੇ ਕਿਹਾ ਕਿ ਹਾਂ ਮੈਂ ਅੱਜ ਸ਼ਾਮ ਅਰਜ਼ੀ ਦਿੱਤੀ ਕਿਉਂਕਿ ਸਮ੍ਰਿਤੀ ਤੇ ਹਰਮਨਪ੍ਰੀਤ ਨੇ ਮੇਰਾ ਸਮਰਥਨ ਕੀਤਾ ਹੈ ਤੇ ਮੈਂ ਅਰਜ਼ੀ ਨਾ ਦੇ ਕੇ ਉਨ੍ਹਾਂ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦਾ।'


Related News