ਇੰਦੌਰ ਵਨ ਡੇ ''ਚ ਵੀ ਮੀਂਹ ਦੇ ਅੜਿੱਕਾ ਪਾਉਣ ਦੀ ਸੰਭਾਵਨਾ

09/23/2017 4:50:50 AM

ਇੰਦੌਰ— ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਕਾਰਨ ਨਿਰਾਸ਼ ਇੰਦੌਰ ਕ੍ਰਿਕਟ ਪ੍ਰੇਮੀਆਂ ਲਈ ਇਹ ਚੰਗੀ ਖਬਰ ਹੈ ਕਿ 24 ਸਤੰਬਰ ਨੂੰ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਹੋਣ ਵਾਲੇ ਤੀਜੇ ਇਕ ਦਿਨਾ ਕੌਮਾਂਤਰੀ ਮੈਚ ਦੌਰਾਨ ਮੌਸਮ ਕੁਝ ਹੱਦ ਤਕ ਮਿਹਰਬਾਨ ਰਹੇਗਾ ਪਰ ਖੇਡ ਦੌਰਾਨ ਇਕ ਜਾਂ ਦੋ ਵਾਰ ਮੀਂਹ ਦੇ ਅੱੜਿੱਕਾ ਪਾਉਣ ਕਾਰਨ ਓਵਰਾਂ ਦੀ ਗਿਣਤੀ 'ਚ ਕਟੌਤੀ ਕਰਨੀ ਪੈ ਸਕਦੀ ਹੈ।
ਛੱਤੀਸਗੜ੍ਹ ਤੇ ਨੇੜੇ-ਤੇੜੇ ਦੇ ਇਲਾਕਿਆਂ ਵਿਚ ਘੱਟ ਦਬਾਅ ਦੀ ਸਥਿਤੀ ਬਣੀ ਹੋਣ ਕਾਰਨ ਮੱਧ ਭਾਰਤ ਦੇ ਜ਼ਿਆਦਾਤਰ ਸਥਾਨਾਂ 'ਤੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਨਾਲ ਇਥੇ ਹੋਣ ਵਾਲੇ ਇਕ ਦਿਨਾ ਮੈਚ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਪਰ ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ 24 ਸਤੰਬਰ ਤਕ ਮੌਸਮ ਦੀ ਸਥਿਤੀ 'ਚ ਸੁਧਾਰ ਹੋ ਜਾਵੇਗਾ।


Related News