ਰੋਨਾਲਡੋ ਦੀ ਪੁਰਤਗਾਲੀ ਟੀਮ ਨੇ ਕੜਾਕੇ ਦੀ ਠੰਡ ''ਚ ਕੀਤਾ ਅਭਿਆਸ

Monday, Jun 11, 2018 - 04:20 AM (IST)

ਰੋਨਾਲਡੋ ਦੀ ਪੁਰਤਗਾਲੀ ਟੀਮ ਨੇ ਕੜਾਕੇ ਦੀ ਠੰਡ ''ਚ ਕੀਤਾ ਅਭਿਆਸ

ਕ੍ਰਾਤੋਵੋ— ਕ੍ਰਿਸਟੀਆਨੋ ਰੋਨਾਲਡੋ ਦੀ ਪੁਰਤਗਾਲ ਦੀ ਟੀਮ ਨੇ ਵਿਸ਼ਵ ਕੱਪ ਫੁੱਟਬਾਲ 'ਚ ਸਪੇਨ ਵਿਰੁੱਧ ਸ਼ੁਰੂਆਤੀ ਮੁਕਾਬਲੇ ਤੋਂ ਕੁਝ ਦਿਨ ਪਹਿਲਾਂ ਅੱਜ ਮਾਸਕੋ ਨਾਲ ਦੱਖਣੀ ਪੂਰਬ 'ਚ ਸਥਿਤ ਇਸ ਸ਼ਹਿਰ (ਟੀਮ ਦਾ ਬੇਸ ਸ਼ਹਿਰ) ਵਿਚ ਕੜਾਕੇ ਦੀ ਠੰਡ ਵਿਚਾਲੇ ਅਭਿਆਸ ਸੈਸ਼ਨ 'ਚ ਹਿੱਸਾ ਲਿਆ। ਮੈਨੇਜਰ ਫਰਨਾਂਡੋ ਸਾਂਤੋਸ ਦੀ ਟੀਮ ਦੇ ਸਾਰੇ 23 ਖਿਡਾਰੀਆਂ ਨੇ 90 ਮਿੰਟ ਦੇ ਸ਼ੁਰੂਆਤੀ ਅਭਿਆਸ ਸੈਸ਼ਨ 'ਚ ਹਿੱਸਾ ਲਿਆ। ਇਸ ਦੌਰਾਨ ਉਥੋਂ ਦਾ ਤਾਪਮਾਨ 10 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਸੀ ਅਤੇ ਹਲਕਾ-ਹਲਕਾ ਮੀਂਹ ਪੈ ਰਿਹਾ ਸੀ।
 


Related News