ਪੁਰਤਗਾਲ ਨੇ ਨੇਸ਼ਨਸ ਲੀਗ ''ਚ ਸਪੇਨ ਨਾਲ ਡਰਾਅ ਖੇਡਿਆ

Saturday, Jun 04, 2022 - 07:19 PM (IST)

ਪੁਰਤਗਾਲ ਨੇ ਨੇਸ਼ਨਸ ਲੀਗ ''ਚ ਸਪੇਨ ਨਾਲ ਡਰਾਅ ਖੇਡਿਆ

ਬਾਰਸੀਲੋਨਾ- ਕ੍ਰਿਸਟੀਆਨੋ ਰੋਨਾਲਡੋ 'ਤੇ ਪੂਰਾ ਫੋਕਸ ਰੱਖਣ ਦੇ ਚੱਕਰ 'ਚ ਸਪੇਨ ਦੀ ਟੀਮ ਨੇ ਪੁਰਤਗਾਲ ਦੇ ਦੂਜੇ ਸਟੈਂਡਬਾਇ ਖਿਡਾਰੀ 'ਤੇ ਧਿਆਨ ਨਹੀਂ ਦਿੱਤਾ ਤੇ ਨੇਸ਼ਨਸ ਲੀਗ ਫੁੱਟਬਾਲ 'ਚ ਉਸ ਨੂੰ 1-1 ਨਲ ਡਰਾਅ ਨਾਲ ਸਬਰ ਕਰਨਾ ਪਿਆ। ਰਿਕਾਰਡੋ ਹੋਰਤੋ ਨੇ ਪੁਰਤਗਾਲ ਦੇ ਲਈ ਬਰਾਬਰੀ ਦਾ ਗੋਲ ਦਾਗ਼ਿਆ।

ਹੋਰਤਾ 2014 'ਚ ਕੌਮਾਂਤਰੀ ਫੁੱਟਬਲ 'ਚ ਡੈਬਿਊ ਦੇ ਬਾਅਦ ਦੂਜਾ ਹੀ ਮੈਚ ਖੇਡ ਰਹੇ ਸਨ। ਉਹ ਆਖ਼ਰੀ ਮਿੰਟਾਂ 'ਤੇ ਮੈਦਾਨ 'ਤੇ ਉਤਰੇ ਤੇ 82ਵੇਂ ਮਿੰਟ 'ਚ ਗੋਲ ਕਰ ਦਿੱਤਾ। ਇਸ ਤੋਂ ਪਹਿਲਾਂ ਸਪੇਨ ਲਈ ਅਲਵਾਰੋ ਮੋਰਾਤੋ ਨੇ 25ਵੇਂ ਮਿੰਟ ਗੋਲ ਕੀਤਾ। ਸਪੇਨ ਨੂੰ ਪਿਛਲੇ ਸਾਲ ਫਾਈਨਲ 'ਚ ਫਰਾਂਸ ਨੇ ਹਰਾਇਆ ਸੀ। ਲੀਗ ਬੀ 'ਚ ਨਾਰਵੇ ਨੇ ਸਰਬੀਆ ਨੂੰ 1-0 ਨਾਲ ਹਰਾਇਆ ਜਦਕਿ ਸਵੀਡਨ ਨੇ ਸਲੋਵੇਨੀਆ ਨੂੰ 2-0 ਨਾਲ ਹਰਾਇਆ। ਇਜ਼ਰਾਇਲ ਨੇ ਆਈਸਲੈਂਡ ਨਾਲ ਡਰਾਅ ਖੇਡਿਆ।


author

Tarsem Singh

Content Editor

Related News