ਸਰਬੀਆ ਨੂੰ ਹਰਾ ਕੇ ਪੁਰਤਗਾਲ ਨੇ ਯੂਰੋ 2020 ਕੁਆਲੀਫਾਇਰ 'ਚ ਖਾਤਾ ਖੋਲਿਆ
Sunday, Sep 08, 2019 - 04:29 PM (IST)

ਸਪੋਰਸਟ ਡੈਸਕ— ਪਿਛਲੇ ਚੈਂਪੀਅਨ ਪੁਰਤਗਾਲ ਨੇ ਯੂਰੋ 2020 ਕੁਆਲੀਫਾਇਰ 'ਚ ਜਿੱਤ ਦਾ ਆਗਾਜ਼ ਕਰਦੇ ਹੋਏ ਸਰਬਿਆ ਨੂੰ 4-2 ਨਾਲ ਹਰਾਇਆ। ਫਰਨਾਂਡੋ ਸਾਂਤੋਸ ਦੀ ਟੀਮ ਨੇ ਦੋ ਡ੍ਰਾ ਦੇ ਨਾਲ ਅਭਿਆਨ ਸ਼ੁਰੂ ਕੀਤਾ ਸੀ। ਇਸ ਮੈਚ 'ਚ ਵਿਲੀਅਮ ਕਾਰਵਾਲਹੋ, ਗੋਂਸਾਲੋ ਗੁਡੇਸ, ਕ੍ਰਿਸਟਿਆਨੋ ਰੋਨਾਲਡੋ ਅਤੇ ਬਰਨਾਰਡੋ ਸਿਲਵਾ ਨੇ ਗੋਲ ਕੀਤੇ। ਹੁਣ ਪੁਰਤਗਾਲ ਦੇ ਤਿੰਨ ਮੈਚਾਂ 'ਚ ਪੰਜ ਅੰਕ ਹੈ। ਉਹ ਗਰੁੱਪ 'ਚ ਟਾਪ 'ਤੇ ਕਾਬਿਜ ਉਕਰੇਨ ਨਾਲ ਅੱਠ ਅੰਕ ਪਿੱਛੇ ਹੈ। ਉਕਰੇਨ ਨੇ ਲਿਥੁਆਨੀਆ ਨੂੰ 3-0 ਨਾਲ ਹਰਾਇਆ। ਹੁਣ ਪਪੁਰਤਗਾਲ ਦਾ ਸਾਹਮਣਾ ਲਕਜੇਮਬਰਗ ਨਾਲ ਹੋਵੇਗਾ।