ਪੂਨਮ ਰਾਓਤ ਕਰੇਗੀ ਭਾਰਤ-ਏ ਮਹਿਲਾ ਟੀਮ ਦੀ ਕਪਤਾਨੀ

Friday, Oct 12, 2018 - 12:46 AM (IST)

ਪੂਨਮ ਰਾਓਤ ਕਰੇਗੀ ਭਾਰਤ-ਏ ਮਹਿਲਾ ਟੀਮ ਦੀ ਕਪਤਾਨੀ

ਨਵੀਂ ਦਿੱਲੀ- ਪੂਨਮ ਰਾਓਤ ਆਸਟਰੇਲੀਆ-ਏ ਵਿਰੁੱਧ ਮੁੰਬਈ ਵਿਚ 15 ਤੋਂ 19 ਅਕਤੂਬਰ ਤਕ ਹੋਣ ਵਾਲੀ ਵਨ ਡੇ ਸੀਰੀਜ਼ ਲਈ ਭਾਰਤ-ਏ ਟੀਮ ਦੀ ਕਪਤਾਨੀ ਕਰੇਗੀ। ਭਾਰਤੀ ਮਹਿਲਾ ਚੋਣ ਕਮੇਟੀ ਨੇ ਇਸ ਸੀਰੀਜ਼ ਲਈ ਵੀਰਵਾਰ ਨੂੰ ਭਾਰਤੀ-ਏ ਟੀਮ ਦਾ ਐਲਾਨ ਕੀਤਾ। ਆਸਟਰੇਲੀਆ-ਏ ਟੀਮ ਤਿੰਨ ਵਨ ਡੇ ਮੈਚ ਤੇ ਟੀ-20 ਸੀਰੀਜ਼ ਲਈ ਭਾਰਤ ਦੌਰੇ 'ਤੇ ਆਈ ਹੋਈ ਹੈ। 
ਟੀਮ ਇਸ ਤਰ੍ਹਾਂ ਹੈ : ਪੂਨਮ ਰਾਓਤ (ਕਪਤਾਨ), ਪ੍ਰਿਯਾ ਪੂਨੀਆ, ਦੇਵਿਕਾ ਵੈਧ, ਮੋਨਾ ਮੇਸ਼ਰਾਮ, ਤਨੂਸ਼੍ਰੀ ਸਰਕਾਰ, ਸੁਸ਼ਮਾ ਵਰਮਾ (ਵਿਕਟਕੀਪਰ), ਰਾਜੇਸ਼ਵਰੀ ਗਾਇਕਵਾੜ, ਐੱਸ. ਦਿਵਿਆਦਰਸ਼ਨੀ, ਸੀ. ਪ੍ਰਤਿਆਸ਼ਾ, ਰੀਮਾਲਕਸ਼ਮੀ ਏਕਾ, ਸ਼ਿਖਾ ਪਾਂਡੇ, ਨੇਤ੍ਰਾ ਐੱਲ., ਹੇਮਾਲੀ ਬੋਰਵਨਕਰ, ਕਵਿਤਾ ਪਾਟਿਲ, ਪ੍ਰੀਤੀ ਬੋਸ।


Related News