2011 ਵਿਸ਼ਵ ਕੱਪ 'ਚ ਕੱਪੜੇ ਉਤਾਰਨ ਦਾ ਵਾਅਦਾ ਕਰ ਰਾਤੋ-ਰਾਤ ਮਸ਼ਹੂਰ ਹੋ ਗਈ ਸੀ ਪੂਨਮ ਪਾਂਡੇ
Friday, Feb 02, 2024 - 06:43 PM (IST)
ਸਪੋਰਟਸ ਡੈਸਕ : ਅਦਾਕਾਰਾ ਪੂਨਮ ਪਾਂਡੇ ਦਾ ਦਿਹਾਂਤ ਹੋ ਗਿਆ ਹੈ। ਇਸ ਖ਼ਬਰ ਦੀ ਪੁਸ਼ਟੀ ਉਨ੍ਹਾਂ ਦੀ ਟੀਮ ਨੇ ਕੀਤੀ ਹੈ। ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਾਰਨ ਲਗਾਤਾਰ ਸੁਰਖੀਆਂ 'ਚ ਰਹਿਣ ਵਾਲੀ ਪੂਨਮ ਪਹਿਲੀ ਵਾਰ ਸਾਰਿਆਂ ਦੇ ਧਿਆਨ 'ਚ ਆਈ ਸੀ, ਜਦੋਂ ਉਨ੍ਹਾਂ ਨੇ 2011 ਕ੍ਰਿਕਟ ਵਿਸ਼ਵ ਕੱਪ 'ਚ ਭਾਰਤੀ ਟੀਮ ਜਿੱਤਣ 'ਤੇ ਆਪਣੇ ਕੱਪੜੇ ਉਤਾਰ ਦੇਵੇਗੀ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਇਤਰਾਜ਼ਾਂ ਦਾ ਹਵਾਲਾ ਦਿੰਦੇ ਹੋਏ ਵਾਅਦੇ ਤੋਂ ਮੁਕਰ ਗਈ।
ਇਹ ਵੀ ਪੜ੍ਹੋ- ਸ਼੍ਰੀਲੰਕਾ ਨੇ ਅਫਗਾਨਿਸਤਾਨ ਖ਼ਿਲਾਫ਼ ਟੈਸਟ ਟੀਮ ਦਾ ਐਲਾਨ, ਦੇਖੋ ਕਿਨ੍ਹਾਂ ਖਿਡਾਰੀਆਂ ਨੂੰ ਮਿਲਿਆ ਮੌਕਾ
ਜ਼ਿਕਰਯੋਗ ਹੈ ਕਿ ਪੂਨਮ ਦੀ ਮੌਤ ਦੀ ਖ਼ਬਰ ਨੂੰ ਸ਼ੁਰੂ 'ਚ ਅਫਵਾਹ ਮੰਨਿਆ ਗਿਆ ਸੀ ਪਰ 2 ਫਰਵਰੀ ਦੀ ਸਵੇਰ ਨੂੰ ਉਨ੍ਹਾਂ ਦੇ ਸੋਸ਼ਲ ਮੀਡੀਆ ਹੈਂਡਲ 'ਤੇ ਇਕ ਪੋਸਟ ਸ਼ੇਅਰ ਕੀਤੀ ਗਈ ਸੀ, ਜਿਸ 'ਚ ਉਨ੍ਹਾਂ ਦੀ ਮੌਤ ਦੀ ਖ਼ਬਰ ਦਿੱਤੀ ਗਈ ਸੀ। ਪੋਸਟ ਵਿੱਚ ਦੱਸਿਆ ਗਿਆ ਕਿ ਪੂਨਮ ਪਾਂਡੇ ਦੀ ਮੌਤ ਸਰਵਾਈਕਲ ਕੈਂਸਰ ਨਾਲ ਹੋਈ ਹੈ।
ਇਹ ਵੀ ਪੜ੍ਹੋ- ਯਸ਼ਸਵੀ ਜਾਇਸਵਾਲ ਦਾ ਟੈਸਟ 'ਚ ਦੂਜਾ ਸੈਂਕੜਾ, ਅੰਤਰਰਾਸ਼ਟਰੀ ਕ੍ਰਿਕਟ 'ਚ ਪੂਰੀਆਂ ਕੀਤੀਆਂ 1000 ਦੌੜਾਂ
ਪੂਨਮ ਪਾਂਡੇ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, 'ਇਹ ਸਵੇਰ ਸਾਡੇ ਲਈ ਮੁਸ਼ਕਲ ਹੈ। ਸਾਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਅਸੀਂ ਸਰਵਾਈਕਲ ਕੈਂਸਰ ਕਾਰਨ ਆਪਣੀ ਪਿਆਰੀ ਪੂਨਮ ਨੂੰ ਗੁਆ ਦਿੱਤਾ ਹੈ। ਜੋ ਵੀ ਉਸ ਦੇ ਸੰਪਰਕ ਵਿਚ ਆਇਆ ਉਸ ਨੂੰ ਪਿਆਰ ਅਤੇ ਦਿਆਲਤਾ ਮਿਲੀ। ਅਸੀਂ ਇਸ ਦੁੱਖ ਦੀ ਘੜੀ ਵਿਚ ਗੋਪਨੀਯਤਾ ਦੀ ਬੇਨਤੀ ਕਰਾਂਗੇ ਜਦੋਂ ਕਿ ਅਸੀਂ ਉਨ੍ਹਾਂ ਨੂੰ ਸਾਡੇ ਵਲੋਂ ਸਾਂਝੀ ਕੀਤੀ ਗਈ ਹਰ ਗੱਲ ਲਈ ਪਿਆਰ ਨਾਲ ਯਾਦ ਕਰਦੇ ਹਾਂ।
ਦੱਸਣਯੋਗ ਹੈ ਕਿ 32 ਸਾਲਾ ਪੂਨਮ ਪਾਂਡੇ ਮਸ਼ਹੂਰ ਮਾਡਲ ਅਤੇ ਅਦਾਕਾਰਾ ਸੀ, ਜੋ ਆਪਣੀ ਬੋਲਡਨੈੱਸ ਨਾਲ ਕਾਫ਼ੀ ਸੁਰਖੀਆਂ ਬਟੋਰਦੀ ਸੀ। ਅਦਾਕਾਰਾ ਨੂੰ ਆਖਰੀ ਵਾਰ ਕੰਗਨਾ ਰਣੌਤ ਦੇ ਰਿਐਲਿਟੀ ਸ਼ੋਅ 'ਲਾਕਅੱਪ' ਵਿੱਚ ਦੇਖਿਆ ਗਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।