ਪੂਜਾ ਪੈਰਾਕੈਨੋ ਮਹਿਲਾ 200 ਮੀਟਰ ਮੁਕਾਬਲੇ ਦੇ ਫਾਈਨਲ ''ਚ ਥਾਂ ਬਣਾਉਣ ਤੋਂ ਖੁੰਝੀ
Sunday, Sep 08, 2024 - 05:39 PM (IST)

ਪੈਰਿਸ- ਭਾਰਤੀ ਅਥਲੀਟ ਪੂਜਾ ਓਝਾ ਨੇ ਐਤਵਾਰ ਨੂੰ ਆਖਰੀ ਦਿਨ ਆਯੋਜਿਤ ਪੈਰਾਕੈਨੋ ਮਹਿਲਾ 200 ਮੀਟਰ ਸਿੰਗਲਜ਼ ਕੇਐੱਲ1 ਈਵੈਂਟ ਦੇ ਸੈਮੀਫਾਈਨਲ 'ਚ ਚੌਥੇ ਸਥਾਨ 'ਤੇ ਰਹੀ ਅਤੇ ਫਾਈਨਲ 'ਚ ਥਾਂ ਬਣਾਉਣ ਤੋਂ ਖੁੰਝ ਗਈ। ਅੱਜ ਇੱਥੇ ਆਯੋਜਿਤ ਮੁਕਾਬਲੇ ਵਿੱਚ ਪੂਜਾ ਨੇ ਸਖ਼ਤ ਕੋਸ਼ਿਸ਼ ਕਰਨ ਦੇ ਬਾਵਜੂਦ ਅੰਤ 'ਚ 1:17.23 ਦੇ ਸਮੇਂ ਨਾਲ ਸੈਮੀਫਾਈਨਲ ਮੁਕਾਬਲੇ 'ਚ ਚੌਥੇ ਸਥਾਨ ’ਤੇ ਰਹੀ। ਇਸ ਦੇ ਨਾਲ ਹੀ ਭਾਰਤ ਦੀ ਪੈਰਿਸ ਪੈਰਾਲੰਪਿਕ 2024 'ਚ ਮੁੰਹਿੰਮ ਖਤਮ ਹੋ ਗਈ ਹੈ।