ਪੂਜਾ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਰਚਿਆ ਇਤਿਹਾਸ

10/25/2018 11:49:50 PM

ਬੁਡਾਪੇਸਟ— ਭਾਰਤ ਦੀ ਪੂਜਾ ਢਾਂਡਾ ਨੇ ਸੀਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਵੀਰਵਾਰ ਨੂੰ ਨਵਾਂ ਇਤਿਹਾਸ ਰਚ ਦਿੱਤਾ। ਪੂਜਾ ਨੇ 57 ਕਿ. ਗ੍ਰਾ. ਭਾਰ ਵਰਗ ਵਿਚ ਕਾਂਸੀ ਤਮਗਾ ਜਿੱਤਿਆ ਤੇ ਇਸਦੇ ਨਾਲ ਹੀ ਉਹ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ।
57 ਕਿ. ਗ੍ਰਾ. ਵਿਚ ਪੂਜਾ ਨੇ ਰੇਪਚੇਜ ਵਿਚ ਅਜਰਬੈਜਾਨ ਦੀ ਐਲੋਨਾ ਕੋਲੇਸਨਿਕ ਨੂੰ 8-3 ਨਾਲ ਹਰਾ ਕੇ ਕਾਂਸੀ ਤਮਗਾ  ਮੁਕਾਬਲੇ ਵਿਚ ਜਗ੍ਹਾ ਬਣਾ ਲਈ ਤੇ ਫਿਰ ਨਾਰਵੇ ਦੀ ਗ੍ਰੇਸ ਜੈਕਬ ਦੀ ਚੁਣੌਤੀ ਨੂੰ 10-7 ਨਾਲ ਤੋੜ ਕੇ ਨਵਾਂ ਇਤਿਹਾਸ ਬਣਾ ਦਿੱਤਾ। ਭਾਰਤ ਦਾ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਇਤਿਹਾਸ ਵਿਚ ਇਹ 9ਵਾਂ ਤਮਗਾ  ਤੇ ਕਿਸੇ ਭਾਰਤੀ ਮਹਿਲਾ ਪਹਿਲਵਾਨ ਵਲੋਂ ਜਿੱਤਿਆ ਗਿਆ ਪਹਿਲਾ ਤਮਗਾ ਹੈ। ਇਸ ਤੋਂ ਪਹਿਲਾਂ ਤਕ ਸਾਰੇ 8 ਤਮਗੇ ਪੁਰਸ਼ ਪਹਿਲਵਾਨਾਂ ਨੇ ਜਿੱਤੇ ਸਨ। 
ਓਲੰਪਿਕ ਤਮਗਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਦੀ 62 ਕਿ. ਗ੍ਰਾ. ਮੁਕਾਬਲੇ ਵਿਚ ਰੇਪਚੇਜ਼ ਵਿਚ ਚੁਣੌਤੀ ਟੁੱਟ ਗਈ ਸੀ ਜਦਕਿ ਰਿਤੂ ਫੋਗਟ (50) ਤੇ ਪੂਜਾ ਢਾਂਡਾ (57) ਨੇ ਆਪਣੇ ਰੇਪਚੇਜ ਮੁਕਾਬਲੇ ਜਿੱਤ ਕੇ ਕਾਂਸੀ ਤਮਗਾ ਮੁਕਾਬਲੇ ਵਿਚ ਜਗ੍ਹਾ ਬਣਾਈ ਸੀ।
ਸਾਕਸ਼ੀ, ਰਿਤੂ ਤੇ ਪੂਜਾ ਨੇ ਕੱਲ ਰੇਪਚੇਜ ਵਿਚ ਪਹੁੰਚ ਕੇ ਤਮਗੇ ਦੀ ਉਮੀਦ ਬਣਾਈ ਸੀ ਪਰ ਇਨ੍ਹਾਂ ਤਿੰਨ ਪਹਿਲਵਾਨਾਂ ਵਿਚੋਂ ਸਬ ਤੋਂ ਪਹਿਲਾਂ ਸਾਕਸ਼ੀ ਰੇਪਚੇਜ਼ ਵਿਚ ਹਾਰ ਕੇ ਬਾਹਰ ਹੋ ਗਈ ਸੀ । ਭਾਰਤ ਦੀ ਇਕ ਹੋਰ ਪਹਿਲਵਾਨ ਰਿਤੂ ਮਲਿਕ ਕੱਲ ਕਾਂਸੀ ਤਮਗਾ ਮੁਕਾਬਲੇ ਵਿਚ ਜਾਪਾਨ ਦੀ ਅਯਾਨਾ ਗੇਮਪੇਈ ਤੋਂ 3-7 ਨਾਲ ਹਾਰ ਗਈ ਸੀ।


Related News