ਰੋਮਾਂਚਕ ਮੁਕਾਬਲੇ ''ਚ ਪੋਂਟਿੰਗ ਇਲੈਵਨ 1 ਦੌੜ ਨਾਲ ਜਿੱਤਿਆ

02/10/2020 1:01:06 AM

ਮੈਲਬੋਰਨ- ਬ੍ਰਾਇਨ ਲਾਰਾ (30 ਰਿਟਾਇਰਡ ਆਊਟ) ਤੇ ਕਪਤਾਨ ਰਿਕੀ ਪੋਂਟਿੰਗ (26) ਦੀਆਂ ਬਿਹਤਰੀਨ ਪਾਰੀਆਂ ਤੇ ਤੇਜ਼ ਗੇਂਦਬਾਜ਼ ਬ੍ਰੈੱਟ ਲੀ (11 ਦੌੜਾਂ 'ਤੇ 2 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੇ ਦਮ 'ਤੇ ਪੋਂਟਿੰਗ ਇਲੈਵਨ ਨੇ ਗਿਲਕ੍ਰਿਸਟ ਇਲੈਵਨ ਨੂੰ ਬੁਸ਼ਫਾਇਰ ਚੈਰਿਟੀ ਮੈਚ ਦੇ ਰੋਮਾਂਚਕ ਮੁਕਾਬਲੇ ਵਿਚ ਐਤਵਾਰ ਨੂੰ 1 ਦੌੜ ਨਾਲ ਹਰਾ ਦਿੱਤਾ। ਪੋਂਟਿੰਗ ਇਲੈਵਨ ਨੇ  ਲਾਰਾ ਦੀਆਂ 11 ਗੇਂਦਾਂ ਵਿਚ 3 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 30 ਦੌੜਾਂ (ਰਿਟਾਇਰਡ ਆਊਟ) ਤੇ ਪੋਂਟਿੰਗ ਦੀਆਂ 14 ਗੇਂਦਾਂ 'ਤੇ 4 ਚੌਕਿਆਂ ਦੇ ਸਾਹਰੇ 26 ਦੌੜਾਂ ਦੀ ਮਦਦ ਨਾਲ 10 ਓਵਰਾਂ ਵਿਚ 5 ਵਿਕਟਾਂ 'ਤੇ 104 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਗਿਲਕ੍ਰਿਸਟ ਇਲੈਵਨ ਦੀ ਟੀਮ 10 ਓਵਰਾਂ ਵਿਚ 6 ਵਿਕਟਾਂ 'ਤੇ 103 ਦੌੜਾਂ ਹੀ ਬਣਾ ਸਕੀ। ਗਿਲਕ੍ਰਿਸਟ ਇਲੈਵਨ ਵਲੋਂ ਸ਼ੇਨ ਵਾਟਸਨ ਨੇ ਸਭ ਤੋਂ ਵੱਧ 30 ਦੌੜਾਂ ਬਣਾਈਆਂ।
ਬੁਸ਼ਫਾਇਰ ਚੈਰਿਟੀ ਮੈਚ ਦਾ ਆਯੋਜਨ ਆਸਟਰੇਲੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਵਿਚ ਪੀੜਤ ਹੋਏ ਲੋਕਾਂ ਦੀ ਮਦਦ ਕਰਨ ਲਈ ਆਯੋਜਿਤ ਕੀਤਾ ਗਿਆ ਸੀ। ਆਸਟਰੇਲੀਆ ਦੇ ਜੰਗਲਾਂ ਵਿਚ ਪਿਛਲੇ ਸਾਲ ਦੇ ਅੰਤ ਵਿਚ ਭਿਆਨਕ ਅੱਗ ਲੱਗੀ ਸੀ, ਜਿਸ ਵਿਚ 33 ਲੋਕਾਂ ਦੀ ਮੌਤ ਹੋਈ ਸੀ ਤੇ ਹਜ਼ਾਰਾਂ ਘਰ ਸੜ ਕੇ ਸਵਾਹ ਹੋ ਗਏ ਸਨ।


Gurdeep Singh

Content Editor

Related News