ਮੇਜਰ ਕ੍ਰਿਕਟ ਲੀਗ ''ਚ ਵਾਸ਼ਿੰਗਟਨ ਫਰੀਡਮ ਦੇ ਕੋਚ ਹੋਣਗੇ ਪੋਂਟਿੰਗ

02/01/2024 1:17:03 PM

ਸਿਡਨੀ, (ਭਾਸ਼ਾ)- ਆਸਟ੍ਰੇਲੀਆ ਦੇ ਮਹਾਨ ਕ੍ਰਿਕਟਰ ਰਿਕੀ ਪੋਂਟਿੰਗ ਅਮਰੀਕਾ ਦੀ ਮੇਜਰ ਲੀਗ ਕ੍ਰਿਕਟ ਵਿਚ ਵਾਸ਼ਿੰਗਟਨ ਫਰੀਡਮ ਦੇ ਕੋਚ ਬਣ ਸਕਦੇ ਹਨ। ਐਮ. ਐਲ. ਸੀ. ਦਾ ਦੂਜਾ ਸੀਜ਼ਨ ਵੈਸਟਇੰਡੀਜ਼ ਅਤੇ ਅਮਰੀਕਾ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਬਾਅਦ ਜੁਲਾਈ ਦੇ ਸ਼ੁਰੂ ਵਿੱਚ ਖੇਡਿਆ ਜਾਵੇਗਾ। ਪੋਂਟਿੰਗ ਨੇ ਸੇਨ ਰੇਡੀਓ ਨੂੰ ਕਿਹਾ, "ਮੈਂ ਇਸ ਸਮੇਂ ਕੁਝ ਵੀ ਪੁਸ਼ਟੀ ਨਹੀਂ ਕਰ ਸਕਦਾ ਹਾਂ।" ਅਸੀਂ ਸਿਰਫ ਸ਼ੁਰੂਆਤੀ ਦੌਰ ਦੀ ਗੱਲਬਾਤ ਕੀਤੀ ਹੈ। ਹਾਲਾਂਕਿ ਮੇਰੇ ਕੋਲ ਇਸ ਸਮੇਂ ਸਮਾਂ ਹੈ ਪਰ ਹੁਣ ਮੈਂ ਆਫ-ਸੀਜ਼ਨ 'ਚ ਵੀ ਕਾਫੀ ਵਿਅਸਤ ਹਾਂ। ਪੋਂਟਿੰਗ ਲਗਾਤਾਰ ਛੇਵੇਂ ਸਾਲ ਆਈ. ਪੀ. ਐਲ. ਵਿੱਚ ਦਿੱਲੀ ਕੈਪੀਟਲਜ਼ ਦੇ ਕੋਚ ਹੋਣਗੇ। ਇਸ ਤੋਂ ਇਲਾਵਾ ਉਹ ਟੀ-20 ਵਿਸ਼ਵ ਕੱਪ 'ਚ ਚੈਨਲ ਲਾਈਨ ਲਈ ਕੁਮੈਂਟਰੀ ਕਰਨਗੇ। 


Tarsem Singh

Content Editor

Related News