ਵਿਸ਼ਵ ਕੱਪ ਤੋਂ ਪਹਿਲਾਂ ਫਿੰਚ ਬੋਲੇ-ਰਿਕੀ ਪੋਂਟਿੰਗ ਦੇ ਸਾਹਮਣੇ ਪੂਰੀ ਆਸਟ੍ਰੇਲੀਆਈ ਟੀਮ ਹੈ ਬੱਚੇ ਵਰਗੀ
Tuesday, May 21, 2019 - 11:28 AM (IST)

ਲੰਦਨ : ਆਸਟ੍ਰੇਲੀਆ ਦੇ ਵਿਸ਼ਵ ਕੱਪ ਕਪਤਾਨ ਆਰੋਨ ਫਿੰਚ ਦਾ ਮੰਨਣਾ ਹੈ ਰਿਕੀ ਪੋਂਟਿੰਗ ਦੇ ਸਾਹਮਣੇ ਆਸਟ੍ਰੇਲੀਆਈ ਕ੍ਰਿਕੇਟਰ ਉਂਝ ਹੀ ਹਨ ਜਿਵੇਂ 'ਜਸਟਿਨ ਬੀਬਰ ਦੇ ਆਲੇ ਦੁਆਲੇ ਅੱਠ ਸਾਲ ਦੀਆਂ ਲੜਕੀਆਂ ਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਪੂਰਵ ਕਪਤਾਨ ਦੀ ਮੌਜੂਦਗੀ ਹੀ ਕਾਫ਼ੀ ਫਰਕ ਪੈਦਾ ਕਰ ਸਕਦੀ ਹੈ।
ਪੋਂਟਿੰਗ ਨੂੰ ਫਰਵਰੀ 'ਚ ਆਸਟ੍ਰੇਲੀਆ ਦੇ ਵਿਸ਼ਵ ਕੱਪ ਅਭਿਆਨ ਲਈ ਸਹਾਇਕ ਕੋਚ ਨਿਯੁਕਤ ਕੀਤਾ ਗਿਆ ਸੀ। ਉਹ ਇਸ ਤੋਂ ਪਹਿਲਾਂ ਵੀ ਕੁਝ ਸਮੇਂ ਤੋਂ ਆਸਟ੍ਰੇਲੀਆ ਦੀ ਵਨ-ਡੇ ਤੇ ਟੀ20 ਟੀਮ ਨਾਲ ਕੰਮ ਕਰ ਚੁੱਕੇ ਹਨ। ਫਿੰਚ ਨੇ ਕਿਹਾ, 'ਸਾਰੇ ਖਿਡਾਰੀ ਪੰਟਰ (ਪੋਂਟਿੰਗ) ਨੂੰ ਪ੍ਰਭਾਵਿਤ ਕਰਣਾ ਚਾਹੁੰਦੇ ਹਨ। ਜਦ ਕਿ ਪੋਂਟਿੰਗ ਡ੍ਰੈਸਿੰਗ ਰੂਮ 'ਚ ਹੁੰਦੇ ਹਨ ਤਾਂ ਉਨ੍ਹਾਂ ਦੀ ਹਾਲਤ ਉਵੇਂ ਹੀ ਹੁੰਦੀ ਹੈ ਜਿਵੇਂ ਜਸਟਿਨ ਬੀਬਰ ਦੇ ਆਲੇ ਦੁਆਲੇ ਅੱਠ ਸਾਲ ਦੀਆਂ ਲੜਕੀਆਂ। ਉਨ੍ਹਾਂ ਦਾ ਹੋਣਾ ਬਹੁਤ ਚੰਗਾ ਹੈ।