ਪੋਂਟਿੰਗ ਮੇਜਰ ਲੀਗ ਕ੍ਰਿਕਟ ’ਚ ਵਾਸ਼ਿੰਗਟਨ ਫ੍ਰੀਡਮ ਦਾ ਮੁੱਖ ਕੋਚ ਬਣਿਆ
Thursday, Feb 08, 2024 - 11:53 AM (IST)
ਸਿਡਨੀ- ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੂੰ ਅਮਰੀਕਾ ਦੀ ਮੇਜਰ ਲੀਗ ਕ੍ਰਿਕਟ (ਐੱਮ. ਐੱਲ. ਸੀ.) ਦੇ ਦੂਜੇ ਸੈਸ਼ਨ ਤੋਂ ਪਹਿਲਾਂ ਬੁੱਧਵਾਰ ਨੂੰ ਵਾਸ਼ਿੰਗਟਨ ਫ੍ਰੀਡਮ ਫ੍ਰੇਂਚਾਈਜ਼ੀ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ। ਪੋਂਟਿੰਗ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਟੀਮ ਦਿੱਲੀ ਕੈਪੀਟਲਸ ਦਾ ਵੀ ਮੁੱਖ ਕੋਚ ਹੈ। ਉਸ ਨੇ ਭਾਰਤੀ-ਅਮਰੀਕੀ ਵਪਾਰੀ ਸੰਜੇ ਗੋਵਿਲ ਦੇ ਮਾਲਕਾਨਾ ਹੱਕ ਵਾਲੀ ਵਾਸ਼ਿੰਗਟਨ ਫ੍ਰੀਡਮ ਦੇ ਨਾਲ ਦੋ ਸਾਲ ਦਾ ਕਰਾਰ ਕੀਤਾ ਹੈ। ਆਸਟ੍ਰੇਲੀਆ ਦੇ ਸਭ ਤੋਂ ਸਫਲ ਕਪਤਾਨਾਂ ਵਿਚ ਸ਼ਾਮਲ ਪੋਂਟਿੰਗ ਫ੍ਰੈਂਚਾਈਜ਼ੀ ਵਿਚ ਗ੍ਰੇਗ ਸ਼ੈਫਰਡ ਦੀ ਜਗ੍ਹਾ ਲਵੇਗਾ। ਇਸ ਟੀ-20 ਲੀਗ ਦਾ ਦੂਜਾ ਸੈਸ਼ਨ 6 ਟੀਮਾਂ ਵਿਚਾਲੇ ਖੇਡਿਆ ਜਾਵੇਗਾ, ਜਿਹੜਾ ਜੁਲਾਈ ਵਿਚ ਖੇਡਿਆ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।