ਇੰਗਲੈਂਡ ਖ਼ਿਲਾਫ਼ ਮੈਚ ਤੋਂ ਪਹਿਲਾਂ ਪੋਲੈਂਡ ਦੇ 2 ਖਿਡਾਰੀ ਨਿਕਲੇ ਕੋਵਿਡ-19 ਪਾਜ਼ੇਟਿਵ

Tuesday, Mar 30, 2021 - 04:22 PM (IST)

ਇੰਗਲੈਂਡ ਖ਼ਿਲਾਫ਼ ਮੈਚ ਤੋਂ ਪਹਿਲਾਂ ਪੋਲੈਂਡ ਦੇ 2 ਖਿਡਾਰੀ ਨਿਕਲੇ ਕੋਵਿਡ-19 ਪਾਜ਼ੇਟਿਵ

ਵਾਰਸਾ (ਭਾਸ਼ਾ) : ਪੋਲੈਂਡ ਫੁੱਟਬਾਲ ਟੀਮ ਦੇ 2 ਖਿਡਾਰੀਆਂ ਨੂੰ ਇੰਗਲੈਂਡ ਖ਼ਿਲਾਫ਼ ਵਿਸ਼ਵ ਕੱਪ ਕੁਆਲੀਫਾਇਰ ਮੈਚ ਤੋਂ ਇਕ ਦਿਨ ਪਹਿਲਾਂ ਕੋਰੋਨਾ ਵਾਇਰਸ ਜਾਂਚ ਵਿਚ ਪਾਜ਼ੇਟਿਵ ਪਾਇਆ ਗਿਆ ਹੈ। ਪੋਲੈਂਡ ਫੁੱਟਬਾਲ ਸੰਘ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਡਿਫੈਂਡਰ ਕਾਮਿਲ ਪੀਏਟਕੋਵਸਕੀ ਅਤੇ ਮਿਲਫੀਲਡਰ ਗ੍ਰੇਗੋਰਜ ਕ੍ਰੀਚੋਵੀਆਕ ਨੂੰ ਮੈਚ ਤੋਂ ਪਹਿਲਾਂ ਕੀਤੀ ਗਈ ਜਾਂਚ ਵਿਚ ਪਾਜ਼ੇਟਿਵ ਪਾਇਆ ਗਿਆ ਹੈ। ਇਹ ਪੋਲੈਂਡ ਦੇ ਲਈ ਇਕ ਹੋਰ ਝਟਕਾ ਹੈ, ਕਿਉਂਕਿ ਉਸ ਦੇ ਸਟਾਰ ਸਟ੍ਰਾਈਕਰ ਰਾਬਰਟ ਲੇਵਾਨਡੋਵਸਕੀ ਵੀ ਗੋਢੇ ਦੀ ਸੱਟ ਕਾਰਨ ਇਸ ਮੈਚ ਵਿਚ ਨਹੀਂ ਖੇਡ ਪਾਉਣਗੇ। ਉਹ ਐਤਵਾਰ ਨੂੰ ਪੋਲੈਂਡ ਦੀ ਏਂਡੋਰਾ ’ਤੇ 3-0 ਨਾਲ ਜਿੱਤ ਦੌਰਾਨ ਜ਼ਖ਼ਮੀ ਹੋ ਗਏ ਸਨ।


author

cherry

Content Editor

Related News