ਵ੍ਹੀਲਚੇਅਰ ''ਤੇ ਬੈਠੀ ਪ੍ਰਤੀਕਾ ਰਾਵਲ ਨੂੰ PM ਨੋਦੀ ਨੇ ਸਰਵ ਕੀਤਾ ਖਾਣਾ, ਦਿਲ ਛੂਹ ਲਵੇਗੀ ਵੀਡੀਓ

Thursday, Nov 06, 2025 - 09:01 PM (IST)

ਵ੍ਹੀਲਚੇਅਰ ''ਤੇ ਬੈਠੀ ਪ੍ਰਤੀਕਾ ਰਾਵਲ ਨੂੰ PM ਨੋਦੀ ਨੇ ਸਰਵ ਕੀਤਾ ਖਾਣਾ, ਦਿਲ ਛੂਹ ਲਵੇਗੀ ਵੀਡੀਓ

ਸਪੋਰਟਸ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿਲਾ ਵਿਸ਼ਵ ਕੱਪ ਜੇਤੂ ਭਾਰਤੀ ਕ੍ਰਿਕਟ ਟੀਮ ਨਾਲ ਬੁੱਧਵਾਰ ਨੂੰ ਆਪਣੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਇਸ ਦੌਰਾਨ ਪੀ.ਐੱਮ. ਮੋਦੀ ਨੇ ਮਹਿਲਾ ਖਿਡਾਰਣਾਂ ਨੂੰ ਆਪਣੇ ਹੱਥ ਨਾਲ ਮਿਠਾਈ ਖਵਾਈ। ਅਜਿਹੀ ਹੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਉਨ੍ਹਾਂ ਨੇ ਜ਼ਖ਼ਮੀ ਪ੍ਰਤੀਕਾ ਰਾਵਲ ਨੂੰ ਖੁਦ ਖਾਣਾ ਸਰਵ ਕੀਤਾ। 

ਦਰਅਸਲ, ਪੀ.ਐੱਮ. ਮੋਦੀ ਨੇ ਜਦੋਂ ਦੇਖਿਆ ਕਿ ਜ਼ਖ਼ਮੀ ਖਿਡਾਰਣ ਪ੍ਰਤੀਕਾ ਰਾਵਲ, ਜੋ ਵ੍ਹੀਲਚੇਅਰ 'ਤੇ ਬੈਠੀ ਸੀ ਅਤੇ ਉਸ ਕੋਲ ਖਾਣੇ ਦੀ ਥਾਲੀ ਨਹੀਂ ਸੀ ਤਾਂ ਪ੍ਰਧਾਨ ਮੰਤਰੀ ਨੇ ਤੁਰੰਤ ਖੁਦ ਪਹਿਲ ਕੀਤੀ ਅਤੇ ਉਹ ਸਰਵਿੰਗ ਏਰੀਆ ਤਕ ਗਏ, ਖਾਣਾ ਚੁੱਕਿਆ ਅਤੇ ਖੁਦ ਜਾ ਕੇ ਪ੍ਰਤੀਕਾ ਨੂੰ ਪਰੋਸਿਆ। ਇਸ ਪਲ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ।


author

Rakesh

Content Editor

Related News