PM ਮੋਦੀ ਨੇ ਲਾਂਚ ਕੀਤੀ ਚੈੱਸ ਓਲੰਪੀਆਡ ਦੀ ਮਸ਼ਾਲ, ਮੁਕਾਬਲੇਬਾਜ਼ਾਂ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

Sunday, Jun 19, 2022 - 06:57 PM (IST)

PM ਮੋਦੀ ਨੇ ਲਾਂਚ ਕੀਤੀ ਚੈੱਸ ਓਲੰਪੀਆਡ ਦੀ ਮਸ਼ਾਲ, ਮੁਕਾਬਲੇਬਾਜ਼ਾਂ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

ਸਪੋਰਟਸ ਡੈਸਕ- ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਨਵੀਂ ਦਿੱਲੀ ਦੇ ਇੰਦਗਾ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਤੋਂ 44ਵੇਂ ਸ਼ਤਰੰਜ ਓਲੰਪੀਆਡ ਦੇ ਲਈ ਮਸ਼ਾਲ ਨੂੰ ਲਾਂਚ ਕੀਤਾ। ਮਸ਼ਾਲ ਰਿਲੇ ਦੀ ਸ਼ੁਰੂਆਤ 'ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸਾਰੀ ਮੁਕਾਬਲੇਬਾਜ਼ਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪੀ. ਐੱਮ. ਮੋਦੀ ਨੇ ਕਿਹਾ, 'ਅੱਜ ਚੈੱਸ ਓਲੰਪੀਆਡ ਗੇਮਸ ਦੇ ਲਈ ਪਹਿਲੀ ਮਸ਼ਾਲ ਰਿਲੇ ਭਾਰਤ ਤੋਂ ਸ਼ੁਰੂ ਹੋ ਰਹੀ ਹੈ। ਇਸ ਸਾਲ ਭਾਰਤ ਪਹਿਲੀ ਵਾਰ ਚੈੱਸ ਓਲੰਪੀਆਡ ਹੋਸਟ ਕਰਨ ਜਾ ਰਿਹਾ ਹੈ। ਅਜੇ ਤਕ ਓਲੰਪਿਕ ਖੇਡਾਂ 'ਚ ਹੀ ਮਸ਼ਾਲ ਰਿਲੇ ਦਾ ਆਯੋਜਨ ਹੁੰਦਾ ਸੀ। ਪਰ ਕੌਮਾਂਤਰੀ ਚੈੱਸ ਬਾਡੀ ਨੇ ਇਸ ਵਾਰ ਚੈੱਸ ਓਲੰਪੀਆਡ 'ਚ ਵੀ ਇਸ ਨੂੰ ਲਾਗੂ ਕੀਤਾ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਇੱਥੇ ਚੈੱਸ ਓਲੰਪੀਆਡ 2020 ਦੀ ਗੋਲਡ ਮੈਡਲਿਸਟ ਕੋਨੇਰੂ ਹੰਪੀ ਦੇ ਨਾਲ ਚੈੱਸ ਖੇਡੀ ਤੇ ਈਵੈਂਟ ਦੀ ਸ਼ੁਰੂਆਤ ਕੀਤੀ।

ਇਹ ਵੀ ਪੜ੍ਹੋ : ਯੁਵਰਾਜ ਸਿੰਘ ਨੇ ਆਪਣੇ ਪੁੱਤਰ ਦੇ ਨਾਂ ਦਾ ਕੀਤਾ ਖ਼ੁਲਾਸਾ, ਜਾਣੋ ਕੀ ਹੈ ਜੂਨੀਅਰ ਯੁਵਰਾਜ ਦਾ ਨਾਂ

ਇਸ ਈਵੈਂਟ 'ਚ ਪ੍ਰਧਾਨਮੰਤਰੀ ਮੋਦੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਇਸ ਈਵੈਂਟ ਨੂੰ ਹੋਸਟ ਕਰ ਰਿਹਾ ਹੈ। ਸਾਨੂੰ ਮਾਣ ਹੈ ਕਿ ਇਹ ਖੇਡ ਆਪਣੇ ਜਨਮ ਸਥਾਨ ਤੋਂ ਨਿਕਲ ਕੇ ਪੂਰੀ ਦੁਨੀਆ 'ਚ ਆਪਣੀ ਛਾਪ ਛੱਡ ਰਹੀ ਹੈ। ਅੱਜ ਸ਼ਤਰੰਜ ਮੁੜ ਆਪਣੇ ਜਨਮ ਸਥਾਨ 'ਚ ਵਾਪਸ ਪਰਤੀ ਹੈ। ਪੀ. ਐੱਮ. ਮੋਦੀ ਨੇ ਕਿਹਾ ਕਿ ਭਾਰਤ ਚਤੁਰੰਗ ਦੇ ਤੌਰ 'ਤੇ ਸਦੀਆਂ ਪਹਿਲਾਂ ਇਸ ਨੂੰ ਖੇਡਦਾ ਸੀ।

ਇਹ ਵੀ ਪੜ੍ਹੋ : ਭਾਰਤੀ ਖਿਡਾਰੀਆਂ ਨੇ ਏਸ਼ੀਆਈ ਟ੍ਰੈਕ ਸਾਈਕਲਿੰਗ ਚੈਂਪੀਅਨਸ਼ਿਪ ਦੇ ਪਹਿਲੇ ਦਿਨ 10 ਤਮਗ਼ੇ ਕੀਤੇ ਹਾਸਲ

44ਵਾਂ ਚੈੱਸ ਓਲੰਪੀਆਡ ਦਾ ਆਯੋਜਨ ਇਸ ਸਾਲ ਭਾਰਤ 'ਚ ਹੋਣਾ ਹੈ, ਅਜਿਹੇ 'ਚ ਪੂਰੀ ਦੁਨੀਆ ਦੀਆਂ ਨਜ਼ਰਾਂ ਇੱਥੇ ਟਿਕੀਆਂ ਹਨ, 28 ਜੁਲਾਈ ਤੋਂ ਚੇਨਈ 'ਚ ਸ਼ੁਰੂ ਹੋਣ ਵਾਲੇ ਇਸ ਮਹਾਈਵੈਂਟ ਤੋਂ ਪਹਿਲਾਂ ਨਵੀਂ ਦਿੱਲੀ 'ਚ ਓਲੰਪੀਆਡ ਮਸ਼ਾਲ ਰਿਲੇ ਲਾਂਚ ਕੀਤੀ ਜਾ ਰਹੀ ਹੈ।  ਦਿੱਲੀ ਤੋਂ ਸ਼ੁਰੂਆਤ ਹੋਣ ਦੇ ਬਾਅਦ ਇਹ ਮਸ਼ਾਲ ਦੇਸ਼ ਦੇ ਵੱਖੋ-ਵੱਖ 75 ਸ਼ਹਿਰਾਂ ਤੋਂ ਗੁਜ਼ਰੇਗੀ। ਅੰਤ 'ਚ 27 ਜੁਲਾਈ ਨੂੰ ਇਹ ਮਹਾਬਲੀਪੁਰਮ 'ਚ ਪੁੱਜੇਗੀ। ਜਿਸ ਤੋਂ ਬਾਅਦ 28 ਜੁਲਾਈ ਨੂੰ ਚੈੱਸ ਓਲੰਪੀਆਡ ਦੀ ਸ਼ੁਰੂਆਤ ਹੋਵੇਗੀ। ਚੈੱਸ ਓਲੰਪੀਆਡ 10 ਅਗਸਤ 2022 ਤਕ ਚੱਲੇਗੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News