ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਦੇਖਣ ਜਾਣਗੇ PM ਮੋਦੀ! ਮੈਚ ਤੋਂ ਪਹਿਲਾਂ ਹੋ ਸਕਦੈ ਏਅਰ ਸ਼ੋਅ

Thursday, Nov 16, 2023 - 09:01 PM (IST)

ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਦੇਖਣ ਜਾਣਗੇ PM ਮੋਦੀ! ਮੈਚ ਤੋਂ ਪਹਿਲਾਂ ਹੋ ਸਕਦੈ ਏਅਰ ਸ਼ੋਅ

ਨਵੀਂ ਦਿੱਲੀ- ਕ੍ਰਿਕਟ ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ਮੈਚ 'ਚ ਨਿਊਜ਼ੀਲੈਂਡ ਨੂੰ ਹਰਾ ਕੇ ਭਾਰਤੀ ਟੀਮ ਫਾਈਨ 'ਚ ਪਹੁੰਚ ਚੁੱਕੀ ਹੈ। ਵੀਰਵਾਰ (16 ਨਵੰਬਰ) ਨੂੰ ਦੂਜਾ ਸੈਮੀਫਾਈਨਲ ਮੈਚ ਕੋਲਕਾਤਾ ਦੇ ਈਡਨ ਗਾਰਡਨ ਮੈਦਾਨ 'ਚ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਆਸਟ੍ਰੇਲੀਆ ਜਾਂ ਦੱਖਣੀ ਅਫਰੀਕਾ 'ਚੋਂ ਇਕ ਇਖ ਟੀਮ ਖਿਲਾਫ ਫਾਈਨਲ ਮੈਚ ਖੇਡਣ ਉਤਰੇਗੀ। ਫਾਈਨਲ ਮੁਕਾਬਲੇ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਇਸ ਵਿਚਕਾਰ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਆ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀ ਟੀਮ ਦਾ ਫਾਈਨਲ ਮੈਚ ਦੇਖਣ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਪਹੁੰਚ ਸਕਦੇ ਹਨ। ਉਥੇ ਇਹ ਵੀ ਖ਼ਬਰ ਆ ਰਹੀ ਹੈ ਕਿ ਫਾਈਨਲ ਮੈਚ ਤੋਂ ਪਹਿਲਾਂ ਏਅਰ ਸ਼ੋਅ ਦਾ ਵੀ ਆਯੋਜਨ ਕੀਤਾ ਜਾ ਸਕਦਾ ਹੈ। 

ਇਹ ਵੀ ਪੜ੍ਹੋ- ਕੋਹਲੀ ਦੇ 50ਵੇਂ ਸੈਂਕੜੇ ਦੀ ਖ਼ੁਸ਼ੀ 'ਚ ਦੁਕਾਨਦਾਰ ਨੇ ਮੁਫ਼ਤ ਵੰਡੀ ਬਰਿਆਨੀ, ਟੁੱਟ ਕੇ ਪੈ ਗਏ ਲੋਕ

ਭਾਰਤੀ ਟੀਮ ਨੂੰ ਸਟੇਡੀਅਮ 'ਚ ਕਰੀਬ ਸਵਾ ਲੱਖ ਦਰਸ਼ਕਾਂ ਦਾ ਸਾਥ ਮਿਲੇਗਾ। ਪ੍ਰਧਾਨ ਮੰਤਰੀ ਇਸਤੋਂ ਪਹਿਲਾਂ ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ਼ ਦੌਰਾਨ ਅਹਿਮਦਾਬਾਦ ਦੇ ਸਟੇਡੀਅਮ 'ਚ ਨਜ਼ਰ ਆਏ ਸਨ। ਪਹਿਲੀ ਵਾਰ ਇਥੇ ਵਿਸ਼ਵ ਕੱਪ ਦੇ ਫਾਈਨਲ ਦਾ ਆਯੋਜਨ ਹੋਣਾ ਹੈ। ਜਾਣਕਾਰੀ ਮੁਤਾਬਕ, ਇਸ ਦਿਨ ਨੂੰ ਯਾਦਗਾਰ ਬਣਾਉਣ ਲਈ ਇਕ ਏਅਰ ਸ਼ੋਅ ਵੀ ਹੋਵੇਗਾ। ਸੂਤਰਾਂ ਮੁਤਾਬਕ, ਵੀਰਵਾਰ ਨੂੰ ਸਟੇਡੀਅਮ ਦੇ ਆਲੇ-ਦੁਆਲੇ ਜੈੱਟ ਉਡਦੇ ਦਿਸੇ ਹਨ। 

ਇਹ ਵੀ ਪੜ੍ਹੋ- ਤੇਂਦੁਲਕਰ ਅੱਗੇ ਝੁਕੇ, ਪਤਨੀ ਨੂੰ ਦਿੱਤੀ 'ਫਲਾਇੰਗ ਕਿੱਸ', ਕਿੰਗ ਕੋਹਲੀ ਨੇ ਇੰਝ ਮਨਾਇਆ 50ਵੇਂ ਸੈਂਕੜੇ ਦਾ ਜਸ਼ਨ

ਸਮਾਪਨ ਸਮਾਰੋਹ ਦਾ ਹੋ ਸਕਦਾ ਹੈ ਆਯੋਜਨ

ਵਿਸ਼ਵ ਕੱਪ ਦੇ ਫਾਈਨਲ ਮੈਚ ਤੋਂ ਪਹਿਲਾਂ ਸਮਾਪਨ ਸਮਾਰੋਹ ਦਾ ਆਯੋਜਨ ਵੀ ਕੀਤਾ ਜਾ ਸਕਦਾ ਹੈ। ਅਹਿਮਦਾਬਾਦ 'ਚ ਹੀ ਭਾਰਤ-ਪਾਕਿਸਤਾਨ ਦਾ ਮੈਚ ਹੋਇਆ ਸੀ। ਉਦੋਂ ਅਰਿਜੀਤ ਸਿੰਘ, ਸ਼ੰਕਰ ਮਹਾਦੇਵਨ, ਸੁਨਿਧੀ ਚੌਹਾਨ ਵਰਗੇ ਦਿੱਗਜ ਕਲਾਕਾਰਾਂ ਨੇ ਪਰਫਾਰਮੈਂਸ ਕੀਤਾ ਸੀ। ਬੀ.ਸੀ.ਸੀ.ਆਈ. ਇਕ ਵਾਰ ਫਿਰ ਅਹਿਮਦਾਬਾਦ 'ਚ ਰੰਗਾਰੰਗ ਪ੍ਰੋਗਰਾਮ ਆਯੋਜਿਤ ਕਰਨਾ ਚਾਹੁੰਦਾ ਹੈ। ਹਾਲਾਂਕਿ, ਇਸਦੀ ਅਜੇ ਅਧਿਕਾਰੀ ਪੁਸ਼ਟੀ ਨਹੀਂ ਹੋਈ ਹੈ। 

ਇਹ ਵੀ ਪੜ੍ਹੋ- ਤਾਜ ਮਹਿਲ ਦਾ ਦੀਦਾਰ ਕਰਦੇ ਹੋਏ ਬਜ਼ੁਰਗ ਪਿਓ ਨੂੰ ਪਿਆ ਦਿਲ ਦਾ ਦੌਰਾ, ਫੌਜੀ ਪੁੱਤਰ ਨੇ ਇੰਝ ਬਚਾਈ ਜਾਨ


author

Rakesh

Content Editor

Related News