PM ਮੋਦੀ ਨੇ ਪਹਿਲੇ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦੀ ਸ਼ੁਰੂਆਤ ਦਾ ਕੀਤਾ ਐਲਾਨ

02/22/2020 8:11:57 PM

ਕਟਕ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਇੱਥੇ ਪਹਿਲੇ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦਾ ਉਦਘਾਟਨ ਕੀਤਾ। ਦੇਸ਼ ਭਰ ਦੀਆਂ 159 ਯੂਨੀਵਰਸਿਟੀਆਂ ਦੇ 3400 ਤੋਂ ਜ਼ਿਆਦਾ ਖਿਡਾਰੀ 17 ਖੇਡਾਂ 'ਚ ਆਪਣਾ ਹੁਨਰ ਦਿਖਾਉਣਗੇ। ਇਨ੍ਹਾਂ ਖੇਡਾਂ 'ਚ ਰਗਬੀ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸ ਰਾਹੀ ਖੇਡਾਂ ਦੀ ਸ਼ੁਰੂਆਤ ਦਾ ਐਲਾਨ ਕੀਤਾ। ਉਨ੍ਹਾਂ ਨੇ ਇਸ ਭਾਰਤੀ ਖੇਡਾਂ ਦੇ ਲਈ ਇਤਿਹਾਸਕ ਦਿਨ ਦੱਸਿਆ। ਉਨ੍ਹਾਂ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਇਹ ਦੇਸ਼ ਦੀ ਖੇਡ ਕ੍ਰਾਂਤੀ 'ਚ ਅਗਲਾ ਕਦਮ ਸਾਬਤ ਹੋਵੇਗਾ। ਮੋਦੀ ਨੇ ਕਿਹਾ ਕਿ ਅੱਜ ਓਡਿਸ਼ਾ 'ਚ ਨਵਾਂ ਇਤਿਹਾਸ ਬਣਿਆ ਹੈ। ਭਾਰਤ ਦੇ ਇਤਿਹਾਸ ਦੇ ਪਹਿਲੇ ਖੇਲੋ ਨੌਜਵਾਨ ਯੂਨੀਵਰਸਿਟੀ ਖੇਡਾਂ ਦੀ ਸ਼ੁਰੂਆਤ ਅੱਜ ਤੋਂ ਹੀ ਹੋ ਰਹੀ ਹੈ। ਇਹ ਭਾਰਤ ਦੇ ਖੇਡ ਇਤਿਹਾਸ 'ਚ ਇਤਿਹਾਸਿਕ ਪੜਾਅ ਤਾਂ ਹੈ ਹੀ ਭਾਰਤ ਦੇ ਖੇਡਾਂ ਦੇ ਭਵਿੱਖ ਲਈ ਵੀ ਇਕ ਵੱਡਾ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ਦੀ ਲੀਗ 'ਚ ਸ਼ਾਮਲ ਹੋ ਗਿਆ ਹੈ ਜਿੱਥੇ ਇਸ ਪੱਧਰ 'ਤੇ ਯੂਨੀਵਰਸਿਟੀ ਖੇਡਾਂ ਦਾ ਆਯੋਜਨ ਹੁੰਦਾ ਹੈ। ਇਸ ਮੌਕੇ 'ਤੇ ਓਡਿਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ, ਕੇਂਦਰੀ ਖੇਡ ਮੰਤਰੀ ਕੀਰੇਨ ਰੀਜੀਜੂ ਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਵੀ ਹਾਜ਼ਰ ਸੀ। ਸਟਾਰ ਫਰਾਟਾ ਦੌੜਾਕ ਦੂਤੀ ਚੰਦ ਵੀ ਇਨ੍ਹਾਂ ਖੇਡਾਂ ਦਾ ਹਿੱਸਾ ਹੈ।

PunjabKesari


Gurdeep Singh

Content Editor

Related News