ਪ੍ਰਧਾਨਮੰਤਰੀ ਨੇ ਏਸ਼ੀਆਈ ਪੈਰਾ ਖੇਡਾਂ ਦੇ ਜੇਤੂਆਂ ਨੂੰ ਦਿੱਤੀ ਵਧਾਈ
Wednesday, Oct 17, 2018 - 08:57 AM (IST)

ਨਵੀਂ ਦਿੱਲੀ— ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ 2018 ਦੇ ਏਸ਼ੀਆਈ ਪੈਰਾ ਖੇਡਾਂ ਦੇ ਤਮਗਾ ਜੇਤੂਆਂ ਨਾਲ ਮਿਲ ਕੇ ਉਨ੍ਹਾਂ ਨੂੰ ਚੰਗੇ ਪ੍ਰਦਰਸ਼ਨ ਲਈ ਵਧਾਈ ਹੈ। ਭਾਰਤ ਨੇ ਜਕਾਰਤਾ 'ਚ ਹੋਏ ਏਸ਼ੀਆਈ ਪੈਰਾ ਖੇਡਾਂ 'ਚ ਕੁਲ 72 ਤਮਗੇ ਜਿੱਤੇ ਜਿਸ 'ਚ 15 ਸੋਨ, 24 ਚਾਂਦੀ ਅਤੇ 33 ਕਾਂਸੀ ਦੇ ਤਮਗੇ ਸ਼ਾਮਲ ਹਨ।
ਪ੍ਰਧਾਨਮੰਤਰੀ ਨੇ ਵੱਖ-ਵੱਖ ਮੁਕਾਬਲਿਆਂ 'ਚ ਖਿਡਾਰੀਆਂ ਵੱਲੋਂ ਤਮਗੇ ਜਿੱਤਣ 'ਤੇ ਖੁਸ਼ੀ ਪ੍ਰਗਟਾਈ ਹੈ। ਉਨ੍ਹਾਂ ਨੇ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਫਲਤਾ 'ਚ ਉਨ੍ਹਾਂ ਦੇ ਮਨੋਬਲ ਦੀ ਅਹਿਮ ਭੂਮਿਕਾ ਰਹੀ ਹੈ। ਪ੍ਰਧਾਨਮੰਤਰੀ ਨੇ ਸੰਸਾਰਕ ਪੱਧਰ 'ਤੇ ਭਾਰਤ ਦਾ ਮਾਣ ਵਧਾਉਣ 'ਚ ਯੋਗਦਾਨ ਦੇਣ ਲਈ ਉਨ੍ਹਾਂ ਨੂੰ ਵਧਾਈ ਦਿੱਤੀ। ਪ੍ਰਧਾਨਮੰਤਰੀ ਨੇ ਤਮਗਾ ਜੇਤੂ ਖਿਡਾਰੀਆਂ ਦੇ ਕੋਚਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਅਥਲੀਟਾਂ ਨੂੰ ਕਿਹਾ ਕਿ ਉਹ ਆਪਣਾ ਉਤਸ਼ਾਹ ਬਣਾਏ ਰੱਖਣ ਅਤੇ ਇਸ ਤੋਂ ਵੀ ਵੱਧ ਉਚਾਈਆਂ ਛੂਹਣ ਲਈ ਮਿਹਨਤ ਕਰਨ।