ਪਲੇਸਿਸ ਨੇ ਕੀਤਾ ਸ਼ਾਨਦਾਰ ਕੈਚ, ਜਡੇਜਾ ਵੀ ਦੇਖ ਹੋਇਆ ਹੈਰਾਨ

Thursday, Apr 29, 2021 - 03:32 AM (IST)

ਪਲੇਸਿਸ ਨੇ ਕੀਤਾ ਸ਼ਾਨਦਾਰ ਕੈਚ, ਜਡੇਜਾ ਵੀ ਦੇਖ ਹੋਇਆ ਹੈਰਾਨ

ਨਵੀਂ ਦਿੱਲੀ- ਫਾਫ ਡੂ ਪਲੇਸਿਸ ਕਮਾਲ ਦੇ ਬੱਲੇਬਾਜ਼ ਹਨ ਅਤੇ ਉਨ੍ਹਾਂ ਦੀ ਫੀਲਡਿੰਗ ਵੀ ਬਹੁਤ ਸ਼ਾਨਦਾਰ ਹੈ। ਦੱਖਣੀ ਅਫਰੀਕਾ ਦੇ ਇਸ ਸਾਬਕਾ ਕਪਤਾਨ ਦੀ ਗਿਣਤੀ ਚੇਨਈ ਸੁਪਰ ਕਿੰਗਜ਼ ਦੇ ਸਭ ਤੋਂ ਫਿੱਟ ਖਿਡਾਰੀਆਂ 'ਚ ਕੀਤੀ ਜਾ ਸਕਦੀ ਹੈ। ਕਪਤਾਨ ਮਹਿੰਦਰ ਸਿੰਘ ਧੋਨੀ ਨੇ ਪਲੇਸਿਸ ਨੂੰ ਬਾਊਂਡਰੀ ਸੰਭਾਲਣ ਦੀ ਜ਼ਿੰਮੇਦਾਰੀ ਦੇ ਰੱਖੀ ਸੀ ਅਤੇ ਡੂ ਪਲੇਸਿਸ ਇਸ ਉਮੀਦ 'ਤੇ ਖਰੇ ਵੀ ਉਤਰੇ।

ਇਹ ਖ਼ਬਰ ਪੜ੍ਹੋ- ਫੀਲਡਿੰਗ ’ਚ ਕਮੀ ਨਹੀਂ ਹੁੰਦੀ ਤਾਂ ਮੈਚ ਇੰਨਾ ਅੱਗੇ ਨਾ ਜਾਂਦਾ : ਵਿਰਾਟ ਕੋਹਲੀ

PunjabKesari
ਇੰਡੀਅਨ ਪ੍ਰੀਮੀਅਰ ਲੀਗ ਦੇ 23ਵੇਂ ਮੈਚ 'ਚ ਦਿੱਲੀ ਦੇ ਮੈਦਾਨ 'ਤੇ ਚੇਨਈ ਸੁਪਰ ਕਿੰਗਜ਼ ਦੇ ਇਸ ਖਿਡਾਰੀ ਨੇ ਸਨਰਾਈਜਰਜ਼ ਹੈਦਰਾਬਾਦ ਵਿਰੁੱਧ ਇਕ ਸ਼ਾਨਦਾਰ ਕੈਚ ਕੀਤਾ। ਲੂੰਗੀ ਐਂਗਿਡੀ ਦੀ ਗੇਂਦ 'ਤੇ ਪਾਂਡੇ ਨੇ ਪੂਰੀ ਤਾਕਤ ਨਾਲ ਸ਼ਾਟ ਖੇਡਿਆ। ਡੂ ਪਲੇਸਿਸ ਨੇ ਦੌੜ ਲਗਾਈ ਅਤੇ ਹਵਾ 'ਚ ਛਲਾਂਗ ਲਗਾਉਂਦੇ ਹੋਏ ਗੇਂਦ ਨੂੰ ਫੜ ਲਿਆ। ਜਦੋਂ ਉਨ੍ਹਾਂ ਨੇ ਗੇਂਦ ਨੂੰ ਫੜਿਆ ਤਾਂ ਉਹ ਖੁਦ ਪੂਰੀ ਤਰ੍ਹਾਂ ਹਵਾ 'ਚ ਸੀ। ਪਲੇਸਿਸ ਦਾ ਇਹ ਕੈਚ ਦੇਖ ਰਵਿੰਦਰ ਜਡੇਜਾ ਵੀ ਹੈਰਾਨ ਰਹਿ ਗਏ। ਉਨ੍ਹਾਂ ਨੇ ਜਾ ਕੇ ਡੂ ਪਲੇਸਿਸ ਨੂੰ ਗਲੇ ਲਗਾਇਆ।

ਇਹ ਖ਼ਬਰ ਪੜ੍ਹੋ- ਕੋਹਲੀ ਟੀ-20 ਰੈਂਕਿੰਗ ’ਚ 5ਵੇਂ ਸਥਾਨ ’ਤੇ ਬਰਕਰਾਰ

PunjabKesari
ਜ਼ਿਕਰਯੋਗ ਹੈ ਕਿ ਸਲਾਮੀ ਬੱਲੇਬਾਜ਼ਾਂ ਰੂਤੁਰਾਜ ਗਾਇਕਵਾੜ ਤੇ ਫਾਫ ਡੂ ਪਲੇਸਿਸ ਦੇ ਅਰਧ ਸੈਂਕੜਿਆਂ ਅਤੇ ਦੋਵਾਂ ’ਚ ਸੈਂਕੜੇ ਦੀ ਸਾਂਝੇਦਾਰੀ ਨਾਲ ਚੇਨਈ ਸੁਪਰ ਕਿੰਗਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ’ਚ ਸਨਰਾਈਜਰਜ਼ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾ ਕੇ ਲਗਾਤਾਰ 5ਵੀਂ ਜਿੱਤ ਨਾਲ ਅੰਕ ਸੂਚੀ ’ਚ ਟਾਪ ’ਤੇ ਪਹੁੰਚ ਗਿਆ। ਸਨਰਾਈਜਰਜ਼ ਦੀਆਂ 172 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸੁਪਰ ਕਿੰਗਜ਼ ਨੇ ਗਾਇਕਵਾੜ (75 ਦੌੜਾਂ) ਅਤੇ ਡੂ ਪਲੇਸਿਸ (56 ਦੌੜਾਂ) ’ਚ ਪਹਿਲੇ ਵਿਕਟ ਦੀਆਂ 129 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ 18.3 ਓਵਰਾਂ ’ਚ 3 ਵਿਕਟਾਂ ’ਤੇ 173 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕੀਤੀ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News