ਧਾਕੜਾਂ ਦੀ ਕਪਤਾਨੀ ’ਚ ਖੇਡਣ ਨਾਲ ਆਈ. ਪੀ.ਐੱਲ. ’ਚ ਮਦਦ ਮਿਲੇਗੀ : ਗਿੱਲ
Thursday, Nov 30, 2023 - 02:54 PM (IST)
ਅਹਿਮਦਾਬਾਦ, (ਭਾਸ਼ਾ)–ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦਾ ਮੰਨਣਾ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਆਗਾਮੀ ਸੈਸ਼ਨ ਵਿਚ ਗੁਜਰਾਤ ਟਾਈਟਨਸ ਦੀ ਟੀਮ ਦੀ ਅਗਵਾਈ ਕਰਦੇ ਹੋਏ ਉਸ ਨੂੰ ਭਾਰਤੀ ਟੀਮ ਵਿਚ ਧਾਕੜ ਕਪਤਾਨਾਂ ਦੀ ਅਗਵਾਈ ਵਿਚ ਖੇਡਣ ਦੇ ਤਜਰਬੇ ਨਾਲ ਮਦਦ ਮਿਲੇਗੀ। ਗਿੱਲ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਵਰਗੇ ਖਿਡਾਰੀਆਂ ਦੀ ਅਗਵਾਈ ਵਿਚ ਖੇਡਿਆ ਹੈ ਅਤੇ ਹਾਲ ਹੀ ਵਿਚ ਭਾਰਤ ਨੂੰ ਵਿਸ਼ਵ ਕੱਪ ਦੇ ਫਾਈਨਲ ਵਿਚ ਪਹੁੰਚਾਉਣ ਵਿਚ ਉਸ ਨੇ ਅਹਿਮ ਭੂਮਿਕਾ ਨਿਭਾਈ ਸੀ।
ਇਹ ਵੀ ਪੜ੍ਹੋ : ਨਿਸ਼ਾਨੇਬਾਜ਼ ਗਨੀਮਤ ਤੇ ਅਨੰਤਜੀਤ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਜਿੱਤਿਆ ਪਹਿਲਾ ਰਾਸ਼ਟਰੀ ਖਿਤਾਬ
ਗਿੱਲ ਨੂੰ ਹਾਲ ਹੀ ਵਿਚ 2022 ਦੇ ਆਈ. ਪੀ. ਐੱਲ. ਚੈਂਪੀਅਨ ਗੁਜਰਾਤ ਟਾਈਟਨਸ ਦਾ ਕਪਤਾਨ ਨਿਯੁਕਤ ਕੀਤਾ ਗਿਆ। ਪਹਿਲੇ ਦੋ ਸੈਸ਼ਨਾਂ ਵਿਚ ਕਪਤਾਨ ਰਹੇ ਹਾਰਦਿਕ ਪੰਡਯਾ ਦੇ ਫਿਰ ਤੋਂ ਮੁੰਬਈ ਇੰਡੀਅਨਜ਼ ਨਾਲ ਜੁੜਨ ਤੋਂ ਬਾਅਦ ਗਿੱਲ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਕੋਲਕਾਤਾ ਨਾਈਟ ਰਾਈਡਰਜ਼ ਵਲੋਂ 2018 ਵਿਚ ਆਈ. ਪੀ. ਐੱਲ. ਵਿਚ ਡੈਬਿਊ ਕਰਨ ਵਾਲਾ ਗਿੱਲ ਇਸ ਟੂਰਨਾਮੈਂਟ ਵਿਚ ਪਹਿਲੀ ਵਾਰ ਕਪਤਾਨ ਦੀ ਜ਼ਿੰਮੇਵਾਰੀ ਸੰਭਾਲੇਗਾ।
ਗਿੱਲ ਨੇ ਕਿਹਾ,‘‘ਅਸੀਂ ਸਾਰੇ ਜਾਣਦੇ ਹਾਂ ਕਿ ਕਪਤਾਨੀ ਨਾਲ ਕਾਫੀ ਚੀਜ਼ਾਂ ਜੁੜੀਆਂ ਹੁੰਦੀਆਂ ਹਨ। ਪ੍ਰਤੀਬੱਧਤਾ, ਅਨੁਸ਼ਾਸਨ ਤੇ ਸਖਤ ਮਿਹਨਤ ਉਸ ਨਾਲ ਜੁੜੀਆਂ ਹਨ। ਉਸ ਨੇ ਕਿਹਾ,‘‘ਕਿਉਂਕਿ ਮੈਂ ਕਈ ਧਾਕੜ ਖਿਡਾਰੀਆਂ ਦੀ ਅਗਵਾਈ ਵਿਚ ਖੇਡਿਆਂ ਹਾਂ ਤੇ ਮੈਂ ਉਨ੍ਹਾਂ ਤੋਂ ਕਾਫੀ ਕੁਝ ਸਿੱਖਿਆ ਹੈ।
ਇਹ ਵੀ ਪੜ੍ਹੋ : SC ਨੇ ਡਬਲਿਯੂ.ਐੱਫ.ਆਈ. ਚੋਣਾਂ ’ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਲਗਾਈ ਰੋਕ ਨੂੰ ਕੀਤਾ ਰੱਦ
ਮੇਰਾ ਮੰਨਣਾ ਹੈ ਕਿ ਉਨ੍ਹਾਂ ਧਾਕੜ ਖਿਡਾਰੀਆਂ ਦੀ ਕਪਤਾਨੀ ਵਿਚ ਖੇਡਣ ਦੇ ਤਜਰਬੇ ਨਾਲ ਜੋ ਮੈਂ ਸਿੱਖਿਆ ਹੈ, ਉਹ ਇਸ ਆਈ. ਪੀ. ਐੱਲ. ਵਿਚ ਮੇਰੀ ਬਹੁਤ ਮਦਦ ਕਰੇਗਾ।’’ ਗਿੱਲ ਨੇ ਕਿਹਾ ਕਿ ਗੁਜਰਾਤ ਟਾਈਟਨਸ ਵਿਚ ਤਜਰਬੇਕਾਰ ਖਿਡਾਰੀਆਂ ਦੀ ਕਮੀ ਨਹੀਂ ਹੈ ਤੇ ਉਸ ਨੂੰ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਤੇ ਅਫਗਾਨਿਸਤਾਨ ਦੇ ਰਾਸ਼ਿਦ ਖਾਨ ਤੋਂ ਕਾਫੀ ਕੁਝ ਸਿੱਖਣ ਨੂੰ ਮਿਲੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8