ਆਸਟਰੇਲੀਅਨ ਕਪਤਾਨ ਫਿੰਚ ਦਾ ਵੱਡਾ ਬਿਆਨ, ਇਸ ਵਰਲਡ ਕੱਪ ਤਕ ਖੇਡਣਾ ਹੈ ਟੀਚਾ

Sunday, Jan 12, 2020 - 01:06 PM (IST)

ਆਸਟਰੇਲੀਅਨ ਕਪਤਾਨ ਫਿੰਚ ਦਾ ਵੱਡਾ ਬਿਆਨ, ਇਸ ਵਰਲਡ ਕੱਪ ਤਕ ਖੇਡਣਾ ਹੈ ਟੀਚਾ

ਸਪੋਰਟਸ ਡੈਸਕ : ਆਸਟਰੇਲੀਆ ਦੇ ਸੀਮਤ ਓਵਰਾਂ ਦੇ ਕਪਤਾਨ ਆਰੋਨ ਫਿੰਚ ਨੇ 2023 ਵਿਸ਼ਵ ਕੱਪ ਤਕ ਖੇਡਣਾ ਜਾਰੀ ਰੱਖਣ 'ਤੇ ਨਜ਼ਰਾਂ ਲਾਈਆਂ ਹੋਈਆਂ ਹੈ ਤੇ ਕਿਹਾ ਕਿ ਜੇਕਰ ਉਸਦੀ ਫਾਰਮ ਤੇ ਫਿਟਨੈੱਸ ਚੰਗੀ ਰਹਿੰਦੀ ਹੈ ਤਾਂ ਉਹ ਆਪਣੇ ਟੀਚੇ ਨੂੰ ਹਾਸਲ ਕਰਨਾ ਚਾਹੇਗਾ। ਸਾਲ 2023 ਵਿਸ਼ਵ ਕੱਪ ਤਕ ਫਿੰਚ 37 ਸਾਲ ਦਾ ਹੋ ਜਾਵੇਗਾ।

PunjabKesari

ਫਿੰਚ ਨੇ ਕਿਹਾ, ''ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਮੈਂ ਅਜਿਹਾ ਕਰਨਾ ਚਾਹਾਂਗਾ। ਅਜੇ ਮੈਂ 33 ਸਾਲ ਦਾ ਹਾਂ ਤੇ ਮੇਰੀ ਖੇਡ ਓਨਾ ਹੀ ਚੰਗੀ ਹੈ ਕਿ ਜਿੰਨੀ ਪਹਿਲਾਂ ਸੀ। ਇਸ ਲਈ 2023 ਵਿਸ਼ਵ ਕੱਪ ਤਕ ਖੇਡਣਾ ਨਿਸ਼ਚਿਤ ਰੂਪ ਨਾਲ ਮੇਰਾ ਟੀਚਾ ਹੈ ਪਰ ਇਹ ਫਾਰਮ ਤੇ ਫਿਟਨੈੱਸ 'ਤੇ ਨਿਰਭਰ ਕਰਦਾ ਹੈ। ਜੇਕਰ ਇਹ ਸਹੀ ਰਹਿੰਦੀ ਹੈ ਤਾਂ ਉਹ ਇਸ ਤੋਂ ਘੱਟ ਨਹੀਂ ਚਾਹੇਗਾ।''


Related News