IND vs BAN: ਪਿੱਚ ਤੇ ਹਾਲਾਤ ਦੇਖ ਕੇ ਤੈਅ ਕੀਤੀ ਜਾਵੇਗੀ ਪਲੇਇੰਗ 11 : ਨਾਇਰ

Thursday, Sep 26, 2024 - 04:49 PM (IST)

IND vs BAN: ਪਿੱਚ ਤੇ ਹਾਲਾਤ ਦੇਖ ਕੇ ਤੈਅ ਕੀਤੀ ਜਾਵੇਗੀ ਪਲੇਇੰਗ 11 : ਨਾਇਰ

ਕਾਨਪੁਰ- ਭਾਰਤ ਨੇ ਬੰਗਲਾਦੇਸ਼ ਦੇ ਖਿਲਾਫ ਸ਼ੁੱਕਰਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਦੂਜੇ ਅਤੇ ਆਖਰੀ ਟੈਸਟ ਮੈਚ ਲਈ ਆਪਣੀ ਪਲੇਇੰਗ ਇਲੈਵਨ ਦਾ ਫੈਸਲਾ ਨਹੀਂ ਕੀਤਾ ਹੈ ਅਤੇ ਟੀਮ ਦੇ ਸਹਾਇਕ ਕੋਚ ਅਭਿਸ਼ੇਕ ਨਾਇਰ ਨੇ ਕਿਹਾ ਕਿ ਮੈਚ ਦੀ ਸਵੇਰ ਨੂੰ ਪਿੱਚ ਅਤੇ ਹਾਲਾਤ ਦੇਖ ਕੇ ਟੀਮ ਦੀ ਚੋਣ ਕੀਤੀ ਜਾਵੇਗੀ। ਉੱਤਰ ਪ੍ਰਦੇਸ਼ ਕ੍ਰਿਕਟ ਸੰਘ ਨੇ ਇਸ ਮੈਚ ਲਈ ਦੋ ਪਿੱਚਾਂ ਤਿਆਰ ਕੀਤੀਆਂ ਹਨ।
ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਮੁੱਖ ਕੋਚ ਗੌਤਮ ਗੰਭੀਰ ਨੇ ਮੈਚ ਤੋਂ ਪਹਿਲਾਂ ਦੋਵਾਂ ਪਿੱਚਾਂ ਦਾ ਮੁਆਇਨਾ ਕੀਤਾ। ਮੈਚ ਦੇ ਪਹਿਲੇ ਦਿਨ ਵੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਭਾਰਤ ਨੇ ਚੇਨਈ ਵਿੱਚ ਆਖਰੀ ਟੈਸਟ ਮੈਚ ਦੋ ਸਪਿਨਰਾਂ ਅਤੇ ਤਿੰਨ ਤੇਜ਼ ਗੇਂਦਬਾਜ਼ਾਂ ਨਾਲ ਖੇਡਿਆ ਸੀ। ਜੇਕਰ ਭਾਰਤ ਇੱਥੇ ਤਿੰਨ ਸਪਿਨਰਾਂ ਨਾਲ ਖੇਡਦਾ ਹੈ ਤਾਂ ਅਕਸ਼ਰ ਪਟੇਲ ਜਾਂ ਕੁਲਦੀਪ ਯਾਦਵ ਨੂੰ ਪਲੇਇੰਗ ਇਲੈਵਨ 'ਚ ਜਗ੍ਹਾ ਮਿਲੇਗੀ।
ਨਾਇਰ ਨੇ ਕਿਹਾ, 'ਈਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਨਹੀਂ ਪਤਾ ਕਿ ਮੈਚ ਕਿਸ ਪਿੱਚ 'ਤੇ ਖੇਡਿਆ ਜਾਵੇਗਾ। ਦੋਵੇਂ ਪਿੱਚਾਂ ਵਧੀਆ ਲੱਗ ਰਹੀਆਂ ਹਨ। ਕਾਨਪੁਰ ਨੂੰ ਚੰਗੀ ਪਿੱਚ ਤਿਆਰ ਕਰਨ ਲਈ ਜਾਣਿਆ ਜਾਂਦਾ ਹੈ। ਫਿਲਹਾਲ ਮੈਨੂੰ ਨਹੀਂ ਪਤਾ ਕਿ ਇਸ 'ਚ ਉਛਾਲ ਮਿਲੇਗੀ ਜਾਂ ਨਹੀਂ। ਉਨ੍ਹਾਂ ਕਿਹਾ, 'ਹਾਲਾਤਾਂ ਅਤੇ ਮੀਂਹ ਦੀ ਭਵਿੱਖਬਾਣੀ ਨੂੰ ਦੇਖਦੇ ਹੋਏ ਇਹ ਦਿਲਚਸਪ ਹੋਣ ਜਾ ਰਿਹਾ ਹੈ। ਸਾਨੂੰ ਸਵੇਰੇ ਹਾਲਾਤ ਦੇਖਣੇ ਪੈਣਗੇ। ਇਸ 'ਤੇ ਬਹੁਤ ਕੁਝ ਨਿਰਭਰ ਕਰਦਾ ਹੈ ਕਿਉਂਕਿ ਹਾਲਾਤ ਅਤੇ ਪਿੱਚ ਦੀ ਪ੍ਰਕਿਰਤੀ ਟੈਸਟ ਕ੍ਰਿਕਟ 'ਚ ਬਹੁਤ ਮਾਇਨੇ ਰੱਖਦੀ ਹੈ।
ਕੇਐੱਲ ਰਾਹੁਲ ਲੰਬੇ ਸਮੇਂ ਤੋਂ ਟੀਮ 'ਚ ਹਨ ਪਰ ਉਹ ਅਜੇ ਤੱਕ ਟੈਸਟ ਟੀਮ 'ਚ ਆਪਣੀ ਜਗ੍ਹਾ ਪੱਕੀ ਨਹੀਂ ਕਰ ਸਕੇ ਹਨ। ਹੁਣ ਤੱਕ ਉਨ੍ਹਾਂ ਨੇ 51 ਟੈਸਟ ਮੈਚਾਂ 'ਚ 34.12 ਦੀ ਔਸਤ ਨਾਲ 2901 ਦੌੜਾਂ ਬਣਾਈਆਂ ਹਨ। ਨਾਇਰ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਰਾਹੁਲ ਆਪਣੀ ਖੇਡ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਨੇ ਦੱਖਣੀ ਅਫਰੀਕਾ 'ਚ ਅਹਿਮ ਪਾਰੀਆਂ ਖੇਡੀਆਂ। ਸਾਨੂੰ ਭਰੋਸਾ ਹੈ ਕਿ ਉਹ ਚੰਗਾ ਪ੍ਰਦਰਸ਼ਨ ਕਰੇਗਾ। ਗੌਤਮ ਅਤੇ ਮੈਂ ਜਿਸ ਤਰ੍ਹਾਂ ਦਾ ਸੁਮੇਲ ਚਾਹੁੰਦੇ ਹਾਂ, ਉਮੀਦ ਹੈ ਕਿ ਅਸੀਂ ਰਾਹੁਲ ਨੂੰ ਇਸ 'ਚ ਚੰਗਾ ਪ੍ਰਦਰਸ਼ਨ ਕਰਾਉਣ 'ਚ ਸਫਲ ਹੋਵਾਂਗੇ।


author

Aarti dhillon

Content Editor

Related News