ਖਿਡਾਰੀਆਂ ਨੂੰ ਸੁਰੱਖਿਆ ਮਿਲੇਗੀ ਪਰ ਸਾਨੂੰ ਵੀ ਚੰਗਾ ਪ੍ਰਦਰਸ਼ਨ ਚਾਹੀਦਾ ਹੈ : ਦ੍ਰਾਵਿੜ

Monday, Jan 24, 2022 - 02:36 PM (IST)

ਖਿਡਾਰੀਆਂ ਨੂੰ ਸੁਰੱਖਿਆ ਮਿਲੇਗੀ ਪਰ ਸਾਨੂੰ ਵੀ ਚੰਗਾ ਪ੍ਰਦਰਸ਼ਨ ਚਾਹੀਦਾ ਹੈ : ਦ੍ਰਾਵਿੜ

ਕੇਪਟਾਊਨ- ਦੱਖਣੀ ਅਫਰੀਕਾ ਦੌਰੇ 'ਤੇ ਸ਼ਰਮਨਾਕ ਪ੍ਰਦਰਸ਼ਨ 'ਤੇ ਮੰਥਨ ਕਰਦੇ ਹੋਏ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਕਿਹਾ ਕਿ ਖਿਡਾਰੀਆਂ ਨੂੰ ਸਥਿਰਤਾ ਤੇ ਸੁਰੱਖਿਆ ਮਿਲੇਗੀ ਪਰ ਉਨ੍ਹਾਂ ਤੋਂ ਵੀ ਚੰਗੇ ਪ੍ਰਦਰਸ਼ਨ ਦੀ ਉਮੀਦ ਰਹੇਗੀ। ਭਾਰਤ ਨੂੰ ਟੈਸਟ ਸੀਰੀਜ਼ 'ਚ 1-2 ਤੇ ਵਨ-ਡੇ 'ਚ 0-3 ਨਾਲ ਹਾਰ ਝੱਲਣੀ ਪਈ।

ਇਹ ਵੀ ਪੜ੍ਹੋ : ਧੀ ਵਾਮਿਕਾ ਦੀਆਂ ਤਸਵੀਰਾਂ ਵਾਇਰਲ ਹੋਣ ਮਗਰੋਂ ਵਿਰਾਟ-ਅਨੁਸ਼ਕਾ ਨੇ ਤੋੜੀ ਚੁੱਪੀ, ਜਾਰੀ ਕੀਤਾ ਬਿਆਨ

ਮੈਦਾਨ ਦੇ ਬਾਹਰ ਕਈ ਮਸਲਿਆਂ ਤੇ ਬਦਲਾਅ ਦੇ ਦੌਰ ਤੋਂ ਗੁਜ਼ਰ ਰਹੀ ਭਾਰਤੀ ਟੀਮ ਨੂੰ ਦੱਖਣੀ ਅਫਰੀਕਾ ਟੀਮ ਨੇ ਹਰਾਇਆ। ਦ੍ਰਾਵਿੜ ਉਨ੍ਹਾਂ 'ਚੋਂ ਨਹੀਂ ਹਨ ਜੋ ਖਿਡਾਰੀਆਂ ਦਾ ਨਾਂ ਲੈ ਕੇ ਕੁਝ ਕਹਿਣ ਪਰ ਮੱਧਕ੍ਰਮ ਦੇ ਕੁਝ ਬੱਲੇਬਾਜ਼ਾਂ ਨੂੰ ਕਈ ਮੌਕੇ ਦਿੱਤੇ ਗਏ। ਉਨ੍ਹਾਂ ਦਾ ਭਾਵ ਸ਼੍ਰੇਅਸ ਅਈਅਰ ਤੇ ਰਿਸ਼ਭ ਪੰਤ ਤੋਂ ਸੀ। ਉਨ੍ਹਾਂ ਨੇ ਤੀਜੇ ਵਨ-ਡੇ ਦੇ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਹਾ, 'ਅਸੀਂ ਉਨ੍ਹਾਂ ਨੂੰ ਲਗਾਤਾਰ ਮੌਕੇ ਦਿੱਤੇ ਹਨ ਤੇ ਅਸੀਂ ਚਾਹੁਦੇ ਹਾਂ ਕਿ ਉਹ ਆਪਣੀ ਜਗ੍ਹਾ ਨੂੰ ਲੈ ਕੇ ਸੁਰੱਖਿਅਤ ਮਹਿਸੂਸ ਕਰਨ।'

ਇਹ ਵੀ ਪੜ੍ਹੋ : ਗ੍ਰੀਮ ਸਮਿਥ ਨੇ BCCI ਦਾ ਕੀਤਾ ਧੰਨਵਾਦ, ਕਿਹਾ- ਤੁਹਾਡੇ ਸਹਿਯੋਗ ਨੇ ਮਿਸਾਲ ਕਾਇਮ ਕੀਤੀ

ਉਨ੍ਹਾਂ ਕਿਹਾ, 'ਪਰ ਸੁਰੱਖਿਆ ਤੇ ਮੌਕੇ ਦੇਣ ਦੇ ਨਾਲ ਤੁਸੀਂ ਪ੍ਰਦਰਸ਼ਨ ਦੀ ਵੀ ਉਮੀਦ ਕਰਦੇ ਹੋ। ਇਸ ਪੱਧਰ 'ਤੇ ਖੇਡਣ ਵਾਲਿਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਜ਼ਰੂਰਤ ਦੇ ਸਮੇਂ ਉਹ ਚੰਗਾ ਪ੍ਰਦਰਸ਼ਨ ਕਰਨ। ਅਸੀਂ ਹਰਸੰਭਵ ਸਥਿਰਤਾ ਬਣਾਈ ਰੱਖਣਾ ਚਾਹੁੰਦੇ ਹਾਂ।' ਸ਼੍ਰੇਅਸ ਤਿੰਨ ਮੈਚਾਂ 'ਚ 17, 11 ਤੇ 26 ਦੌੜਾਂ ਹੀ ਬਣਾ ਸਕੇ। ਦ੍ਰਾਵਿੜ ਨੇ ਕਿਹਾ, 'ਤੁਸੀਂ ਚੌਥੇ, ਪੰਜਵੇਂ ਤੇ ਛੇਵੇਂ ਨੰਬਰ 'ਤੇ ਬੱਲੇਬਾਜ਼ੀ ਕਰ ਰਹੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਟੀਮ ਦੀ ਜ਼ਰੂਰਤ ਕੀ ਹੈ। ਸ਼੍ਰੇਅਸ ਤਿੰਨੋ ਮੈਚ 'ਚ ਛੇਤੀ ਆਊਟ ਹੋ ਗਿਆ। ਸਾਨੂੰ ਪਤਾ ਹੈ ਕਿ ਇਹ ਸਭ ਚੰਗਾ ਪ੍ਰਦਰਸ਼ਨ ਕਰਦੇ ਆਏ ਹਨ ਤੇ ਅਸੀਂ ਉਨ੍ਹਾਂ ਦਾ ਜਿੰਨਾ ਹੋ ਸਕੇ ਸਾਥ ਦੇਵਾਂਗੇ ਪਰ ਟੀਮ 'ਚ ਹਰ ਜਗ੍ਹਾ ਲਈ ਮੁਕਾਬਲੇਬਾਜ਼ੀ ਬਹੁਤ ਹੈ ਤੇ ਇਨ੍ਹਾਂ ਹਾਲਾਤ 'ਚ ਇਹ ਆਸਾਨ ਨਹੀਂ ਹੁੰਦਾ।'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News