ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ''ਤੇ ਖੇਡਣ ਲਈ ਜ਼ਿਆਦਾ ਮੌਕਾ ਮਿਲਣਾ ਚਾਹੀਦਾ ਹੈ : ਕੋਂਸਟੇਨਟਾਈਨ
Monday, Jul 24, 2017 - 09:27 PM (IST)

ਦੋਹਾ— ਭਾਰਤੀ ਫੁੱਟਬਾਲ ਅੰਡਰ-23 ਟੀਮ ਦੇ ਕੋਚ ਸਟੀਫਨ ਕੋਂਸਟੇਨਟਾਈਨ ਨੇ ਕਿਹਾ ਕਿ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਵੱਧ ਤੋਂ ਵੱਧ ਖੇਡਣ ਦਾ ਮੌਕਾ ਮਿਲਣਾ ਚਾਹੀਦਾ ਹੈ। ਭਾਰਤੀ ਟੀਮ ਨੇ ਏ. ਐੱਫ. ਸੀ. ਅੰਡਰ-23 ਚੈਂਪੀਅਨਸ਼ਿਪ ਦੇ ਕੁਆਲੀਫਾਈਰ ਮੈਚ 'ਚ ਇੱਥੇ ਜਾਸਿਮ ਬਿਨ ਹਮਾਦ ਸਟੇਡੀਅਮ 'ਚ ਤੁਰਕਮੇਨਿਸਤਾਨ ਖਿਲਾਫ 3-1 ਦੀ ਸ਼ਾਨਦਾਰ ਜਿੱਤ ਹਾਸਲ ਕੀਤੀ। ਕੋਂਸਟੇਨਟਾਈਨ ਨੇ ਮੈਚ ਤੋਂ ਬਾਅਦ ਕਿਹਾ ਕਿ ਦੋਹਾ ਆਉਣ ਤੋਂ ਪਹਿਲਾਂ ਸਾਡਾ ਇਹ ਹੀ ਉਦੇਸ਼ ਸੀ ਕਿ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਵੱਧ ਤੋਂ ਵੱਧ ਖੇਡਣ ਦਾ ਮੌਕਾ ਮਿਲਣਾ ਚਾਹੀਦਾ ਹੈ।
ਟੂਰਨਾਮੈਂਟ ਦੇ ਲਈ ਅਸੀਂ 18 ਤੋਂ 19 ਸਾਲ ਦੇ ਖਿਡਾਰੀਆਂ ਖੇਡਣ ਦਾ ਮੌਕਾ ਦਿੱਤਾ ਹੈ। ਅਸੀਂ ਜੋਂ ਹਾਸਲ ਕਰਨਾ ਚਾਹੁੰਦੇ ਸੀ ਉਸ 'ਚ ਹੁਣ ਤੱਕ ਸਫਲ ਰਹੇ ਅਤੇ ਹੋਲੀ-ਹੋਲੀ ਖੇਡ 'ਚ ਸੁਧਾਰ ਕਰ ਰਹੇ ਹਾਂ। ਤੁਰਕਮੇਨਿਸਤਾਨ ਖਿਲਾਫ ਮਿਲੀ 3-1 ਦੀ ਜਿੱਤ ਸ਼ਾਨਦਾਰ ਜਿੱਤੇ ਹੈ। ਕੋਚ ਨੇ ਕਿਹਾ ਕਿ ਬਦਕਿਸਮਤੀ ਹੈ ਕਿ ਪਹਿਲਾਂ 2 ਮੈਚਾਂ 'ਚ ਸਾਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਪਰ ਇਸ ਦੇ ਲਈ ਖਿਡਾਰੀਆਂ ਨੇ ਕਾਫੀ ਮਿਹਨਤ ਕੀਤੀ ਜਿਸ ਦੀ ਬਦੌਲਤ ਅਸੀਂ ਇਸ ਜਿੱਤ ਦੇ ਹੱਕਦਾਰ ਬਣੇ। ਪਿਛਲੇ 2 ਸਾਲਾਂ 'ਚ ਅਸੀਂ ਕਾਫੀ ਮਿਹਨਤ ਕੀਤੀ ਹੈ। ਭਾਰਤ ਏ. ਐੱਫ. ਸੀ. ਕੱਪ 'ਚ ਕੁਆਲੀਫਾਈ ਕਰਨ ਦੇ ਨੇੜੇ ਹੈ। ਇਸ ਦੇ ਬਾਵਜੂਦ ਭਾਰਤ ਨੂੰ ਏ. ਐੱਫ. ਸੀ. ਏਸ਼ੀਆਈ ਕੱਪ 'ਚ ਨਿਯਮਿਤ ਰੂਪ ਨਾਲ ਕੁਆਲੀਫਾਈ ਕਰਨ ਦੀ ਜ਼ਰੂਰਤ ਹੈ ਤਾਂ ਕਿ ਉਹ ਭਵਿੱਖ 'ਚ ਵਿਸ਼ਵ ਕੱਪ ਦੇ ਲਈ ਵੀ ਕੁਆਲੀਫਾਈ ਕਰ ਸਕੇ।