ਭਾਰਤ ਬਣਿਆ World Champion, ਧੋਨੀ-ਯੁਵਰਾਜ ਤੇ ਸਚਿਨ ਸਣੇ ਦੇਖੋ ਕਿਸ-ਕਿਸ ਨੇ ਦਿੱਤੀਆਂ ਵਧਾਈਆਂ

Sunday, Jun 30, 2024 - 04:11 AM (IST)

ਭਾਰਤ ਬਣਿਆ World Champion, ਧੋਨੀ-ਯੁਵਰਾਜ ਤੇ ਸਚਿਨ ਸਣੇ ਦੇਖੋ ਕਿਸ-ਕਿਸ ਨੇ ਦਿੱਤੀਆਂ ਵਧਾਈਆਂ

ਸਪੋਰਟਸ ਡੈਸਕ- ਭਾਰਤ ਨੇ ਅਮਰੀਕਾ ਤੇ ਵੈਸਟਇੰਡੀਜ਼ 'ਚ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ 'ਚ ਦੱਖਣੀ ਅਫਰੀਕਾ ਨੂੰ ਹਰਾ ਕੇ ਖ਼ਿਤਾਬ 'ਤੇ ਕਬਜ਼ਾ ਕਰ ਲਿਆ ਹੈ। ਇਹ 13 ਸਾਲਾਂ ਬਾਅਦ ਹੋਇਆ ਹੈ, ਜਦੋਂ ਭਾਰਤ ਨੇ ਵਿਸ਼ਵ ਕੱਪ ਖ਼ਿਤਾਬ 'ਤੇ ਕਬਜ਼ਾ ਕੀਤਾ ਹੈ। ਭਾਰਤੀ ਕਪਤਾਨ ਦੀ ਸ਼ਾਨਦਾਰ ਅਗਵਾਈ 'ਚ ਭਾਰਤ ਨੇ ਬੇਹੱਦ ਰੋਮਾਂਚਕ ਮੁਕਾਬਲੇ 'ਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਦੂਜੀ ਵਾਰ ਟੀ-20 ਵਿਸ਼ਵ ਕੱਪ ਖ਼ਿਤਾਬ 'ਤੇ ਕਬਜ਼ਾ ਕੀਤਾ ਹੈ। 

PunjabKesari

ਇਸ ਤੋਂ ਬਾਅਦ ਭਾਰਤੀ ਟੀਮ ਨੂੰ ਦੁਨੀਆ ਦੇ ਕੋਨੇ-ਕੋਨੇ ਤੋਂ ਵਧਾਈਆਂ ਭਰੇ ਸੰਦੇਸ਼ ਆ ਰਹੇ ਹਨ। ਇਸੇ ਦੌਰਾਨ ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਤੇ 2011 ਦੇ ਵਿਸ਼ਵ ਕੱਪ ਜੇਤੂ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਟੀਮ ਇੰਡੀਆ ਦੀ ਟਰਾਫ਼ੀ ਨਾਲ ਤਸਵੀਰ ਸਾਂਝੀ ਕੀਤੀ ਹੈ। ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ ਕਿ ਮੈਚ ਦੌਰਾਨ ਉਨ੍ਹਾਂ ਦੇ ਦਿਲ ਦੀ ਧੜਕਨ ਉੱਪਰ-ਹੇਠਾਂ ਹੋ ਰਹੀ ਸੀ। ਉਨ੍ਹਾਂ ਕਿਹਾ ਕਿ ਭਾਰਤੀ ਟੀਮ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਿਰਾ ਕੀਤਾ ਹੈ। ਉਨ੍ਹਾਂ ਜਨਮਦਿਨ ਦੇ ਇਸ ਤੋਹਫੇ ਲਈ ਪੂਰੀ ਟੀਮ ਦਾ ਧੰਨਵਾਦ ਕੀਤਾ ਹੈ। ਜ਼ਿਕਰਯੋਗ ਹੈ ਕਿ ਧੋਨੀ ਦਾ ਜਨਮਦਿਨ 7 ਜੁਲਾਈ ਨੂੰ ਆਉਣ ਵਾਲਾ ਹੈ।

PunjabKesari

ਦੁਨੀਆ ਦੇ ਸਭ ਤੋਂ ਮਹਾਨ ਬੱਲੇਬਾਜ਼ ਮਾਸਟਰ ਬਲਾਸਟਰ ਨੇ ਵੀ ਟੀਮ ਇੰਡੀਆ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਆਪਣੇ 'ਐਕਸ' ਅਕਾਊਂਟ 'ਤੇ ਪੋਸਟ ਕਰ ਭਾਰਤੀ ਝੰਡੇ ਨਾਲ ਲਿਖਿਆ, ''ਚੱਕ ਦੇ ਇੰਡੀਆ''

Chak De India!!!! 🇮🇳🇮🇳🇮🇳🇮🇳💙🏆

— Sachin Tendulkar (@sachin_rt) June 29, 2024

ਇਸ ਤੋਂ ਬਾਅਦ ਭਾਰਤ ਦੇ ਸਾਬਕਾ ਵਿਸਫੋਟਕ ਓਪਨਰ ਵਰਿੰਦਰ ਸਹਿਵਾਗ ਨੇ ਵੀ ਟਵੀਟ ਕਰ ਭਾਰਤੀ ਟੀਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਲਿਖਿਆ ਕਿ ਭਾਰਤੀ ਟੀਮ ਨੇ ਇਸ ਮੁਕਾਬਲੇ 'ਚ ਸ਼ਾਨਦਾਰ ਵਾਪਸੀ ਕੀਤੀ ਤੇ ਅੰਤ 13 ਸਾਲਾਂ ਬਾਅਦ ਖ਼ਿਤਾਬ 'ਤੇ ਕਬਜ਼ਾ ਕੀਤਾ ਹੈ। ਉਨ੍ਹਾਂ ਅੱਗੇ ਆਈ.ਪੀ.ਐੱਲ. ਦੀ ਸ਼ੁਰੂਆਤ ਤੋਂ ਬਾਅਦ ਇਹ ਭਾਰਤ ਦੀ ਪਹਿਲੀ ਟੀ-20 ਟਰਾਫ਼ੀ ਹੈ। 

Yaaay ! The wait ends

What a comeback to win this. We win a World Cup after 13 years, and a T20 World Cup after 17 years.
First T20 World Cup for us win since the inception of the IPL. #T20IWorldCup

— Virender Sehwag (@virendersehwag) June 29, 2024

ਭਾਰਤੀ ਟੀਮ ਦੇ ਸਾਬਕਾ ਧਾਕੜ ਆਲਰਾਊਂਡਰ ਸੁਰੇਸ਼ ਰੈਨਾ ਨੇ ਵੀ ਟੀਮ ਇੰਡੀਆ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਲਿਖਿਆ ''17 ਸਾਲਾਂ ਦਾ ਇੰਤਜ਼ਾਰ ਆਖਰਕਾਰ ਖ਼ਤਮ! ਭਾਰਤ ਨੇ ਜਿੱਤਿਆ ਟੀ-20 ਵਿਸ਼ਵ ਕੱਪ! ਸਾਡੇ ਦੇਸ਼ ਲਈ ਕਿੰਨਾ ਵੱਡਾ ਪਲ! ਅੱਜ ਮੈਦਾਨ 'ਤੇ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਮੁੰਡਿਆਂ 'ਤੇ ਮਾਣ ਹੈ। ਹਰ ਖਿਡਾਰੀ ਨੇ ਆਪਣਾ ਸਭ ਕੁਝ ਦਿੱਤਾ। ਇਤਿਹਾਸਕ ਜਿੱਤ!

The wait of 17 years is finally over! India wins the T20 World Cup! What a moment for our nation! Proud of the boys for their incredible performances on the field today. Every player gave their all, and it paid off in the best way possible. What a historic victory!… pic.twitter.com/cVwz964Q2w

— Suresh Raina🇮🇳 (@ImRaina) June 29, 2024


ਭਾਰਤੀ ਟੀਮ ਦੇ ਨੌਜਵਾਨ ਬੱਲੇਬਾਜ਼ ਸ਼ੁੱਭਮਨ ਗਿੱਲ ਨੇ ਵੀ ਟੀਮ ਇੰਡੀਆ ਨੂੰ ਵਧਾਈ ਦਿੰਦੇ ਹੋਏ ਲਿਖਿਆ, ''ਚੈਂਪੀਅਨਜ਼ ਆਫ਼ ਦਿ ਵਰਲਡ'' 

Champions of the world. 🏆

— Shubman Gill (@ShubmanGill) June 29, 2024

2011 ਵਿਸ਼ਵ ਕੱਪ ਦੇ ਹੀਰੋ ਯੁਵਰਾਜ ਸਿੰਘ ਨੇ ਵਧਾਈ ਦਿੰਦੇ ਹੋਏ ਲਿਖਿਆ, ''ਤੁਸੀਂ ਕਰ ਦਿਖਾਇਆ ਮੁੰਡਿਓ, ਹਾਰਦਿਕ ਪੰਡਯਾ ਤੁਸੀਂ ਇਕ ਹੀਰੋ ਹੋ, ਜਸਪ੍ਰੀਤ ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਟੀਮ ਨੂੰ ਮੈਚ 'ਚ ਵਾਪਸ ਲਿਆਂਦਾ, ਰੋਹਿਤ ਸ਼ਰਮਾ ਦੀ ਦਬਾਅ ਹੇਠ ਸ਼ਾਨਦਾਰ ਕਪਤਾਨੀ ਤੋਂ ਬਹੁਤ ਖੁਸ਼ ਹਾਂ। ਵਿਰਾਟ ਕੋਹਲੀ, ਕੋਚ ਰਾਹੁਲ ਦ੍ਰਾਵਿੜ ਸਭ ਨੇ ਸ਼ਾਨਦਾਰ ਖੇਡ ਦਿਖਾਈ।''

You did it boys 🇮🇳 ! @hardikpandya7 your a hero ! @Jaspritbumrah93 what an over to bring India back in the game ! Extremely ecstatic for @ImRo45 great captaincy under pressure ! @imVkohli #Rahul Dravid and the whole team 👊🏻👊🏻👊🏻👊🏻 🏆 #indiavssa #ICCT20WorldCup2024 well played…

— Yuvraj Singh (@YUVSTRONG12) June 29, 2024

ਭਾਰਤੀ ਟੀਮ ਦੇ ਧਮਾਕੇਦਾਰ ਓਪਨਰ ਸ਼ਿਖਰ ਧਵਨ ਨੇ ਵੀ ਟੀਮ ਨੂੰ ਵਧਾਈ ਦਿੰਦੇ ਹੋਏ ਲਿਖਿਆ, ''ਭਾਰਤ ਦੀ ਫਾਈਨਲ 'ਚ ਜਿੱਤ ਤੋਂ ਬਾਅਦ ਬਹੁਤ ਭਾਵੁਕ ਹਾਂ। ਸਭ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਸਭ ਨੇ ਟੀਮ ਦੇ ਤੌਰ 'ਤੇ ਬਹੁਤ ਵਧੀਆ ਕੰਮ ਕੀਤਾ। ਤੁਹਾਡੇ ਸਭ 'ਤੇ ਮਾਣ ਹੈ। ਜੈ ਹਿੰਦ''

Feeling incredibly emotional as Team India takes home the T20 finals. You all performed brilliantly and showed amazing teamwork. Super proud of each one of you guys😍🏆🇮🇳 Jai Hind

— Shikhar Dhawan (@SDhawan25) June 29, 2024

ਇਸ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਧਾਕੜ ਗੇਂਦਬਾਜ਼ ਸ਼ੋਏਬ ਅਖ਼ਤਰ ਨੇ 'ਐਕਸ' 'ਤੇ ਇਕ ਵੀਡੀਓ ਪੋਸਟ ਕਰ ਕੇ ਵਧਾਈ ਦਿੱਤੀ ਹੈ। ਉਨ੍ਹਾਂ ਆਪਣੀ ਵੀਡੀਓ 'ਚ ਕਿਹਾ ਹੈ ਕਿ ਭਾਰਤੀ ਟੀਮ ਨੂੰ ਸ਼ਾਨਦਾਰ ਜਿੱਤ ਲਈ ਬਹੁਤ-ਬਹੁਤ ਵਧਾਈ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਉਹ ਰੋਹਿਤ ਸ਼ਰਮਾ ਨੂੰ ਬਹੁਤ ਪਸੰਦ ਕਰਦੇ ਹਨ ਤੇ ਉਨ੍ਹਾਂ ਦੀ ਅਗਵਾਈ 'ਚ ਭਾਰਤੀ ਟੀਮ 2023 ਦਾ ਵਨਡੇ ਵਿਸ਼ਵ ਕੱਪ ਫਾਈਨਲ ਵੀ ਜਿੱਤਣ ਦੀ ਪੂਰੀ ਦਾਅਵੇਦਾਰ ਸੀ, ਪਰ ਉਸ ਵਾਰ ਦੀ ਅਸਫ਼ਲਤਾ ਇਸ ਵਾਰ ਉਨ੍ਹਾਂ ਨੇ ਸਫ਼ਲਤਾ 'ਚ ਬਦਲ ਦਿੱਤੀ ਹੈ। 

India WINSSSS!!!
Rohit & his boys rise to the occasion pic.twitter.com/VSXP3DmTfg

— Shoaib Akhtar (@shoaib100mph) June 29, 2024

ਜ਼ਿਕਰਯੋਗ ਹੈ ਕਿ ਬਾਰਬਾਡੋਸ ਦੇ ਕੈਨਿੰਗਸਟਨ ਓਵਲ ਸਟੇਡੀਅਮ 'ਚ ਖੇਡੇ ਗਏ ਟੀ-20 ਵਿਸ਼ਵ ਕੱਪ 2024 ਦੇ ਫਾਈਨਲ ਮੁਕਾਬਲੇ 'ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਖ਼ਿਤਾਬ 'ਤੇ ਕਬਜ਼ਾ ਕਰ ਲਿਆ ਹੈ। ਇਸ ਮੁਕਾਬਲੇ 'ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵਿਰਾਟ ਕੋਹਲੀ ਤੇ ਅਕਸ਼ਰ ਪਟੇਲ ਦੀਆਂ ਤਾਬੜਤੋੜ ਪਾਰੀਆਂ ਦੀ ਬਦੌਲਤ 176 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ 'ਚ ਅਫਰੀਕੀ ਟੀਮ ਭਾਰਤ ਦੀ ਸ਼ਾਨਦਾਰ ਗੇਂਦਬਾਜ਼ੀ ਦਾ ਸਾਹਮਣਾ ਕਰਦੇ ਹੋਏ 20 ਓਵਰਾਂ 'ਚ ਸਿਰਫ਼ 169 ਦੌੜਾਂ ਹੀ ਬਣਾ ਸਕੀ ਤੇ ਅੰਤ 'ਚ ਇਹ ਮੁਕਾਬਲਾ 7 ਦੌੜਾਂ ਨਾਲ ਹਾਰ ਗਈ। ਇਸ ਤਰ੍ਹਾਂ ਭਾਰਤ ਨੇ 2007 ਤੋਂ ਬਾਅਦ ਦੂਜੀ ਵਾਰ ਟੀ-20 ਵਿਸ਼ਵ ਕੱਪ ਖ਼ਿਤਾਬ 'ਤੇ ਕਬਜ਼ਾ ਕਰ ਲਿਆ ਹੈ। 

PunjabKesari

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News