ਫੀਫਾ ਕੁਆਲੀਫਾਇਰ ਲਈ ਅੰਡਰ-17 ਟੀਮ ਦੇ ਚਿਹਰਿਆਂ ਨੂੰ ਜਗ੍ਹਾ

Wednesday, Nov 06, 2019 - 09:20 PM (IST)

ਫੀਫਾ ਕੁਆਲੀਫਾਇਰ ਲਈ ਅੰਡਰ-17 ਟੀਮ ਦੇ ਚਿਹਰਿਆਂ ਨੂੰ ਜਗ੍ਹਾ

ਨਵੀਂ ਦਿੱਲੀ- ਅਫਗਾਨਿਸਤਾਨ ਅਤੇ ਓਮਾਨ ਖਿਲਾਫ ਇਸ ਮਹੀਨੇ ਹੋਣ ਵਾਲੇ ਫੀਫਾ ਵਿਸ਼ਵ ਕੱਪ-2022 ਦੇ ਕੁਆਲੀਫਾਇਰ ਮੁਕਾਬਲਿਆਂ ਲਈ ਭਾਰਤ ਦੀ 26 ਮੈਂਬਰੀ ਟੀਮ ਬੁੱਧਵਾਰ ਨੂੰ ਐਲਾਨ ਕਰ ਦਿੱਤੀ ਗਈ, ਜਿਸ 'ਚ ਅੰਡਰ-17 ਵਿਸ਼ਵ ਕੱਪ ਦੇ ਨੌਜਵਾਨ ਖਿਡਾਰੀ ਧੀਰਜ ਸਿੰਘ ਮੋਇਰਾਂਗਥੇਮ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਭਾਰਤੀ ਪੁਰਸ਼ ਫੁੱਟਬਾਲ ਟੀਮ ਦੇ ਪ੍ਰਮੁੱਖ ਕੋਚ ਇਗੋਰ ਸਤਿਮਾਕ ਨੇ ਟੀਮ ਦਾ ਐਲਾਨ ਕੀਤਾ, ਜੋ ਤਜ਼ਾਕਿਸਤਾਨ ਦੇ ਦੁਸ਼ਾਨਬੇ ਅਤੇ ਓਮਾਨ ਦੇ ਮਸਕਟ 'ਚ 14 ਅਤੇ 19 ਨਵੰਬਰ ਨੂੰ ਅਫਗਾਨਿਸਤਾਨ ਤੇ ਓਮਾਨ ਖਿਲਾਫ ਵਿਸ਼ਵ ਕੱਪ ਕੁਆਲੀਫਾਇਰ ਮੈਚ ਖੇਡਣ ਉਤਰੇਗੀ। ਧੀਰਜ ਕਪਤਾਨ ਅਮਰਜੀਤ ਸਿੰਘ ਤੇ ਡਿਫੈਂਡਰ ਅਨਵਰ ਅਲੀ ਤੋਂ ਬਾਅਦ ਅੰਡਰ-17 ਵਿਸ਼ਵ ਕੱਪ ਟੀਮ ਦਾ ਤੀਜਾ ਖਿਡਾਰੀ ਹੈ, ਜਿਸ ਨੂੰ ਸੀਨੀਅਰ ਟੀਮ 'ਚ ਡੈਬਿਊ ਦਾ ਮੌਕਾ ਦਿੱਤਾ ਗਿਆ ਹੈ।
ਟੀਮ ਇਸ ਤਰ੍ਹਾਂ ਹੈ-
ਗੋਲਕੀਪਰ : ਗੁਰਪ੍ਰੀਤ ਸਿੰਘ ਸੰਧੂ,  ਅਮਰਿੰਦਰ ਸਿੰਘ, ਧੀਰਜ ਸਿੰਘ ਮੋਇਰਾਂਗਥੇਮ।
ਡਿਫੈਂਡਰ : ਪ੍ਰੀਤਮ ਕੋਟਲ, ਨੀਸ਼ੂ ਕੁਮਾਰ, ਰਾਹੁਲ ਭੇਕੇ,  ਅਨਸ ਐਡਾਥੋਡਿਕਾ, ਨਰਿੰਦਰ,  ਆਦਿਲ ਖਾਨ, ਸਾਰਥਕ ਗੋਲੁਈ, ਸੁਭਾਸ਼ੀਸ਼ ਬੋਸ, ਮੰਦਰ ਰਾਵ  ਦੇਸਾਈ।
ਮਿਡਫੀਲਡਰ : ਉਦਾਂਤਾ ਸਿੰਘ, ਜੈਕੀਚੰਦ ਸਿੰਘ, ਸੇਈਮਿਨੇਲ ਡੋਂਗਲ,  ਰੇਨਿਅਪ ਫਰਨਾਂਡੀਜ਼,  ਵਿਨਿਤ ਰਾਏ,  ਸਹਲ ਅਬਦੁਲ ਸਮਾਦ,  ਪ੍ਰਣਯ ਹਲਦਰ,  ਅਨਿਰੁੱਧ ਥਾਪਾ,  ਲੈਲਾਨਜੁਆਲਾ ਚਾਂਗਤੇ, ਬ੍ਰੈਂਡਨ ਫਰਨਾਂਡੀਜ਼, ਆਸ਼ਿਕ ਕੁਰੂਨੀਆਨ।
ਫਾਰਵਰਡ : ਸੁਨੀਲ ਛੇਤਰੀ, ਫਾਰੂਖ ਚੌਧਰੀ, ਮਾਨਵੀਰ ਸਿੰਘ।  


author

Gurdeep Singh

Content Editor

Related News