ATP: ਹਰਬਰਟ ਤੋਂ ਪਹਿਲੇ ਦੌਰ ''ਚ ਹਾਰੇ ਮੋਨਫਿਲਸ
Tuesday, Jun 18, 2019 - 03:58 PM (IST)

ਹਾਲੇ ਵੇਸਟਫਾਲੇਨ— ਫਰਾਂਸ ਦੇ ਪੀਅਰੇ ਹਿਊਜ ਹਰਬਰਟ ਨੇ ਏ.ਟੀ.ਪੀ. ਟੂਰਨਾਮੈਂਟ ਦੇ ਪਹਿਲੇ ਦੌਰ 'ਚ ਤਜਰਬੇਕਾਰ ਗੇਲ ਮੋਨਫਿਲਸ ਨੂੰ ਹਰਾ ਕੇ ਉਲਟਫੇਰ ਕੀਤਾ। ਹਰਬਰਟ ਨੇ ਏ.ਟੀ.ਪੀ. ਰੈਂਕਿੰਗ 'ਚ ਖੁਦ ਤੋਂ 27 ਸਥਾਨ ਉੱਪਰ ਕਾਬਜ ਖਿਡਾਰੀ ਨੂੰ ਸਿੱਧੇ ਸੈੱਟਾਂ 'ਚ 7-6, 6-4 ਨਾਲ ਹਰਾਇਆ। ਜਰਮਨੀ ਦੇ ਫਿਲਿਪ ਕੋਲਸ਼੍ਰਾਈਬਰ ਨੂੰ ਪਹਿਲੇ ਦੌਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ।
ਘਰੇਲੂ ਕੋਰਟ 'ਚ ਇਹ ਲਗਾਤਾਰ ਦੂਜਾ ਟੂਰਨਾਮੈਂਟ ਹੈ ਜਦੋਂ ਉਨ੍ਹਾਂ ਨੂੰ ਪਹਿਲੇ ਹੀ ਦੌਰ 'ਚ ਨਿਰਾਸ਼ਾ ਹੱਥ ਲੱਗੀ। ਕੋਲਸ਼੍ਰਾਈਬਰ ਨੂੰ ਅਮਰੀਕਾ ਦੇ ਸਟੀਵ ਜਾਨਸਨ ਨੇ ਇਕਪਾਸੜ ਮੁਕਾਬਲੇ 'ਚ 6-3, 6-3 ਨਾਲ ਹਰਾਇਆ। ਇਕ ਹੋਰ ਮੁਕਾਬਲੇ 'ਚ ਮਾਲਦੋਵਾ ਦੇ ਰਾਦੁ ਅਲਬੋਟਾ ਨੇ ਪਹਿਲੇ ਦੌਰ 'ਚ ਪਿੱਛੜਨ ਦੇ ਬਾਅਦ ਆਸਟਰੇਲੀਆ ਦੇ ਮੈਥਿਊ ਇਬਡੇਨ ਨੂੰ 5-7, 6-1, 6-4 ਨਾਲ ਹਰਾਇਆ।