ਫਿਜ਼ੀਓ ਲੀਪਸ ਦਾ ਕੇ. ਕੇ. ਆਰ. ਨਾਲ 12 ਸਾਲ ਪੁਰਾਣਾ ਕਰਾਰ ਖਤਮ

07/20/2019 11:04:36 AM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਫਿਜ਼ੀਓਥੈਰੇਪਿਸਟ ਐਂਡ੍ਰਿਊ ਲੀਪਸ ਆਈ. ਪੀ. ਐੈੱਲ. ਫ੍ਰੈਂਚਾਇਜ਼ੀ ਕੋਲਕਾਤਾ ਨਾਈਟ ਰਾਈਡਰਜ਼ ਨਾਲ 12 ਸਾਲ ਤਕ ਜੁੜੇ ਰਹਿਣ ਤੋਂ ਬਾਅਦ ਵੱਖ ਹੋ ਗਿਆ ਹੈ। ਆਸਟਰੇਲੀਆ ਦਾ 49 ਸਾਲਾ ਲੀਪਸ ਇਸ ਟੀ-20 ਲੀਗ ਦੀ ਸ਼ੁਰੂਆਤ ਤੋਂ ਹੀ ਟੀਮ ਨਾਲ ਜੁੜਿਆ ਹੋਇਆ ਸੀ ਉਨ੍ਹਾਂ ਨੇ ਟਵੀਟ ਕੀਤਾ,  ''ਬਾਰ੍ਹਾਂ ਸਤਰ ਤੋਂ ਬਾਅਦ ਮੈਂ ਕੇ. ਕੇ. ਆਰ ਨਾਲੋਂ ਵੱਖ ਹੋ ਰਿਹਾ ਹਾਂ । ਟੀਮ ਦੇ ਨਾਲ ਇਨ੍ਹਾਂ ਸਾਲਾਂ 'ਚ ਸਫਰ ਸ਼ਾਨਦਾਰ ਰਿਹਾ ਤੇ ਸੁਖਦ ਯਾਦਾਂ ਲਈ ਸਾਰਿਆਂ ਕੋਚ, ਖਿਡਾਰੀਆਂ, ਸਹਾਇਕਾਂ ਤੇ ਪਰਬੰਧਨਾਂ ਦਾ ਧੰਨਵਾਦ।PunjabKesari

ਬਾਲੀਵੁੱਡ ਐਕਟਰ ਸ਼ਾਹਰੁੱਖ ਖਾਨ ਦੀ ਮਲਕਿਅਤ ਵਾਲੀ ਇਸ ਫਰੈਂਚਾਇਜ਼ੀ ਨੇ ਇਸ ਤੋਂ ਪਹਿਲਾਂ ਟੀਮ ਦੇ ਮੁੱਖ ਕੋਚ ਜੈਕ ਕੈਲਿਸ ਤੇ ਉਨ੍ਹਾਂ ਦੇ ਸਾਥੀ ਸਾਇਮਨ ਕੈਟਿਚ ਨਾਲ ਨਾਤਾ ਤੋੜਨ ਦਾ ਐਲਾਨ ਕੀਤਾ ਸੀ। ਲੀਪਸ 1999 ਤੋਂ 2004 ਤੱਕ ਭਾਰਤੀ ਟੀਮ ਦੇ ਫਿਜ਼ੀਓਥੈਰੇਪਿਸਟ ਰਹੇ ਸਨ।


Related News