ਫਿਡੇ ਗ੍ਰੈਂਡ ਸਵਿਸ ਸ਼ਤਰੰਜ : ਅਧਿਬਨ ਦੀ ਲਗਾਤਾਰ ਦੂਜੀ ਜਿੱਤ, ਆਨੰਦ ਦੀ ਵਾਪਸੀ

10/12/2019 10:06:20 PM

ਆਇਲ ਆਫ ਮੈਨ (ਨਿਕਲੇਸ਼ ਜੈਨ)— ਇੰਗਲੈਂਡ ਦੇ ਫਿਡੇ ਗ੍ਰੈਂਡ ਸਵਿਸ 'ਚ ਦੂਜੇ ਰਾਊਂਡ ਦੇ ਮੁਕਾਬਲੇ ਤੋਂ ਬਾਅਦ ਭਾਰਤ ਦਾ ਅਧਿਬਨ ਭਾਸਕਰਨ ਉਨ੍ਹਾਂ 5 ਖਿਡਾਰੀਆਂ ਵਿਚ ਸ਼ਾਮਲ ਹੈ, ਜਿਹੜੇ ਆਪਣੇ ਦੋਵੇਂ ਮੈਚ ਜਿੱਤ ਸਕੇ ਹਨ। ਉਸ ਤੋਂ ਇਲਾਵਾ ਸਪੇਨ ਦਾ ਅਲੈਕਸੀ ਸ਼ਿਰੋਵ, ਅਮਰੀਕਾ ਦਾ ਫਾਬਿਆਨੋ ਕਾਰੂਆਨਾ, ਚੀਨ ਦਾ ਵਾਡਹਾਊ ਤੇ ਬੂ ਜਿਆਂਗੀ ਵੀ ਆਪਣੇ ਦੋਵੇਂ ਮੈਚ ਜਿੱਤਣ 'ਚ ਸਫਲ ਰਹੇ ਹਨ। ਅਧਿਬਨ ਨੇ ਰਾਊਂਡ 2 ਵਿਚ ਅਮਰੀਕਾ ਦੇ ਜੇਫੇਰੀ ਇਯੋਂਗ ਨੂੰ ਕਾਲੇ ਮੋਹਰਿਆਂ ਨਾਲ ਰਾਏ ਲੋਪੇਜ਼ ਓਪਨਿੰਗ 'ਚ ਹਰਾਇਆ। ਅਗਲੇ ਰਾਊਂਡ 'ਚ ਅਧਿਬਨ ਪੋਲੈਂਡ ਦੇ ਰਾਡੋਸਲਾਵ ਵੋਜਟਸਜੇਕ ਨਾਲ ਮੁਕਾਬਲਾ ਖੇਡੇਗਾ। ਉਥੇ ਹੀ ਆਨੰਦ ਨੇ ਇਜ਼ਰਾਈਲ ਦੇ ਬਰੋਨ ਤਾਲ ਨੂੰ ਹਰਾਉਂਦਿਆਂ ਪਿਛਲੇ ਮੈਚ ਦੀ ਹਾਰ ਨੂੰ ਪਿੱਛੇ ਛੱਡ ਦਿੱਤਾ। ਸੂਰਯ ਸ਼ੇਖਰ ਗਾਂਗੁਲੀ ਵੀ ਜਿੱਤਣ 'ਚ ਸਫਲ ਰਿਹਾ। ਉਸ ਨੇ ਕਜ਼ਾਕਿਸਤਾਨ ਦੀ ਸਦੁਕਾਸਸਵੋ ਦਿਨਾਰਾ ਨੂੰ ਹਰਾਇਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

This news is Edited By Gurdeep Singh