ਆਨੰਦ ਨੂੰ ਸਵਿਡਲੇਰ ਨੇ ਡਰਾਅ ''ਤੇ ਰੋਕਿਆ

08/04/2017 3:08:28 PM

ਸੇਂਟ ਲੁਈਸ— ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਸਿਨਕਿਊਫੀਲਡ ਕੱਪ ਦੇ ਦੂਜੇ ਦੌਰ 'ਚ ਵੀ ਰੂਸ ਦੇ ਪੀਟਰ ਸਵਿਡਲੇਰ ਨਾਲ ਡਰਾਅ ਖੇਡਿਆ। ਟੂਰਨਾਮੈਂਟ 'ਚ ਖੇਡਦੇ ਹੋਏ ਆਨੰਦ ਨੇ ਇੰਗਲਿਸ਼ ਓਪਨਿੰਗ ਨਾਲ ਸ਼ੁਰੂਆਤ ਕੀਤੀ। ਸਵਿਡਲੇਰ ਦੇ ਖਿਲਾਫ ਆਨੰਦ ਦਾ ਰਿਕਾਰਡ ਹਾਲਾਂਕਿ ਚੰਗਾ ਰਿਹਾ ਹੈ ਪਰ ਪਹਿਲੀ ਬਾਜ਼ੀ ਹਾਰਨ ਦੇ ਬਾਅਦ ਰੂਸੀ ਖਿਡਾਰੀ ਨੇ ਕਾਫੀ ਸੰਭਲ ਕੇ ਖੇਡਿਆ। ਦੋਹਾਂ ਵਿਚਾਲੇ 31 ਚਾਲਾਂ 'ਚ ਡਰਾਅ 'ਤੇ ਸਹਿਮਤੀ ਬਣੀ। ਇਸ ਤੋਂ ਪਹਿਲਾਂ ਆਨੰਦ ਨੇ ਅਮਰੀਕਾ ਦੇ ਹਿਕਾਰੂ ਨਕਾਮੂਰਾ ਨਾਲ ਡਰਾਅ ਖੇਡਿਆ ਸੀ।

ਹੋਰਨਾ ਮੁਕਾਬਲਿਆਂ 'ਚ ਨਾਰਵੇ ਦੇ ਮੈਗਨਸ ਕਾਰਲਸਨ ਨੇ ਪਿਛਲੀ ਵਿਸ਼ਵ ਚੈਂਪੀਅਨਸ਼ਿਪ ਦੇ ਚੈਲੰਜਰ ਰੂਸ ਦੇ ਸਰਜੇਈ ਕਰਜ਼ਾਕਿਨ ਨੂੰ ਡਰਾਅ 'ਤੇ ਰੋਕਿਆ। ਜਦਕਿ ਅਮਰੀਕਾ ਦੇ ਫੇਬੀਆਨੋ ਕਾਰੂਆਨਾ ਨੇ ਆਰਮੇਨੀਆ ਦੇ ਲੇਵੋਨ ਆਰੋਨੀਅਨ ਨੂੰ ਹਰਾਇਆ। ਅਮਰੀਕਾ ਦੇ ਵੇਸਲੇ ਸੋਅ ਨੇ ਰੂਸ ਦੇ ਇਆਨ ਐੱਨ ਨੂੰ ਹਰਾਇਆ। ਫ੍ਰਾਂਸ ਦੇ ਮੈਕਸਿਮ ਵਾਚੀਏਰ ਲਾਗ੍ਰੇਵ ਨੇ ਨਕਾਮੂਰਾ ਨਾਲ ਡਰਾਅ ਖੇਡਿਆ। ਅਜੇ ਟੂਰਨਾਮੈਂਟ ਦੇ 7 ਦੌਰ ਬਾਕੀ ਹਨ ਜਦਕਿ ਕਾਰਲਸਨ, ਕਾਰੂਆਨਾ ਅਤੇ ਵਾਚੀਏਰ ਲਾਗ੍ਰੇਵ ਡੇਢ ਅੰਕ ਦੇ ਨਾਲ ਚੋਟੀ 'ਤੇ ਹਨ।


Related News