ਮੀਂਹ ਕਾਰਨ ਰੱਦ ਹੋਏ ਮੈਚ ਤੋਂ ਬਾਅਦ ਸੋਸ਼ਲ ਮੀਡੀਆ ''ਤੇ ਉਤਰੇ ਲੋਕ, ਮੀਮਸ ਬਣਕੇ ਲਏ ਮਜ਼ੇ

Thursday, Jun 13, 2019 - 08:40 PM (IST)

ਮੀਂਹ ਕਾਰਨ ਰੱਦ ਹੋਏ ਮੈਚ ਤੋਂ ਬਾਅਦ ਸੋਸ਼ਲ ਮੀਡੀਆ ''ਤੇ ਉਤਰੇ ਲੋਕ, ਮੀਮਸ ਬਣਕੇ ਲਏ ਮਜ਼ੇ

ਸਪੋਰਟਸ ਡੈੱਕਸ— ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ 2019 ਦਾ ਲੀਗ ਮੈਚ ਭਾਰਤ ਤੇ ਨਿਊਜ਼ੀਲੈਂਡ ਦੇ ਵਿਚਾਲੇ ਹੋਣ ਵਾਲਾ ਸੀ ਪਰ ਮੀਂਹ ਕਾਰਨ ਟਾਸ ਵੀ ਨਹੀਂ ਹੋਈ। ਇਹ ਚੌਥਾ ਮੈਚ ਹੈ ਜੋ ਮੀਂਹ ਕਾਰਨ ਰੱਦ ਹੋ ਗਿਆ। ਇਸ ਤੋਂ ਪਹਿਲਾਂ ਵੀ ਵਿਸ਼ਵ ਕੱਪ ਦੇ 3 ਮੈਚ ਮੀਂਹ ਕਾਰਨ ਰੱਦ ਹੋ ਚੁੱਕੇ ਹਨ। ਮੀਂਹ ਕਾਰਨ ਭਾਰਤ-ਨਿਊਜ਼ੀਲੈਂਡ ਮੈਚ 'ਚ ਦੇਰੀ ਨਾਲ ਚਲਦੇ ਹੋਏ ਲੋਕ ਸੋਸ਼ਲ ਮੀਡੀਆ 'ਤੇ ਉਤਰ ਆਏ ਤੇ ਮੀਮਸ ਬਣਕੇ (ਸੋਸ਼ਲ ਮੀਡੀਆ 'ਤੇ ਮਜ਼ਾਕ) ਮਜ਼ੇ ਲੈਣੇ ਸ਼ੁਰੂ ਕਰ ਦਿੱਤੇ।
ਟਵਿਟਰ 'ਤੇ ਕਈ ਲੋਕਾਂ ਨੇ ਮੀਂਹ ਨੂੰ ਬਾਸ ਦੱਸਿਆ ਹੈ ਤਾਂ ਕੁਝ ਨੇ ਮੀਂਹ ਦੇ ਨਾਲ ਕਈ ਫੋਟੋਆਂ ਐਡ ਕਰਕੇ ਮਜ਼ੇ ਲੈ ਰਹੇ ਹਨ। ਇਕ ਨੇ ਤਾਂ ਪਾਣੀ ਦੇ ਵਿਚ ਖਿਡਾਰੀਆਂ ਦੇ ਨਾਲ ਕ੍ਰਿਕਟ ਖੇਡਣ ਦੀ ਤਸਵੀਰ ਸ਼ੇਅਰ ਕੀਤੀ ਹੈ। ਮੀਂਹ ਦੇ ਕਾਰਨ ਮੈਦਾਨ ਨੂੰ ਸੁਕਾਉਣ ਵਾਲੀ ਤਸਵੀਰ 'ਤੇ ਵੀ ਲੋਕਾਂ ਨੇ ਟੈਗ ਕਰਦੇ ਹੋਏ ਲਿਖਿਆ ਮੈਨ ਆਫ ਦਿ ਸੀਰੀਜ਼ ਦੇ ਲਈ ਵਰਤਮਾਨ ਚੋਟੀ ਦੇ ਦਾਅਵੇਦਾਰ। ਇਸ ਤੋਂ ਇਲਾਵਾ ਵੀ ਕਈ ਲੋਕ ਮੀਂਹ ਕਾਰਨ ਟਵਿਟਰ 'ਤੇ ਮੀਮਸ ਸ਼ੇਅਰ ਕਰ ਰਹੇ ਹਨ।
ਲੋਕਾਂ ਵਲੋਂ ਕੀਤੇ ਗਏ ਟਵੀਟਸ-

 


author

Gurdeep Singh

Content Editor

Related News