ਪੇਂਗ ਸ਼ੂਆਈ ਨੇ ਕਿਹਾ- ਨਹੀਂ ਲਾਇਆ ਸੀ ਜਿਣਸੀ ਸ਼ੋਸ਼ਣ ਦਾ ਦੋਸ਼

02/08/2022 3:31:01 AM

ਬੀਜਿੰਗ- ਚੀਨ ਦੀ ਟੈਨਿਸ ਸਟਾਰ ਪੇਂਗ ਸ਼ੂਆਈ ਨੇ ਫਰਾਂਸ ਦੀ ਇਕ ਅਖ਼ਬਾਰ ਨੂੰ ਦੱਸਿਆ ਕਿ ਉਸ ਨੇ ਕਦੇ ਚੀਨੀ ਅਧਿਕਾਰੀ ਵਿਰੁੱਧ ਜਿਣਸੀ ਸ਼ੋਸ਼ਣ ਦੇ ਦੋਸ਼ ਨਹੀਂ ਲਾਏ ਸਨ ਅਤੇ ਉਸਦੀ ਤੰਦਰੁਸਤੀ ਨੂੰ ਲੈ ਕੇ ਦੁਨੀਆ ਭਰ ਵਿਚ ਚਿੰਤਾ ਵੱਡੀ ਗਲਤਫਿਮੀ ਦਾ ਨਤੀਜਾ ਹੈ। ਚੀਨ ਦੀ ਖੇਡ ਅਖ਼ਬਾਰ 'ਲ ਏਕਿਪ' ਵਿਚ ਸੋਮਵਾਰ ਨੂੰ ਇੰਟਰਵਿਊ ਪ੍ਰਕਾਸ਼ਿਤ ਹੋਈ ਹੈ। ਇਸ ਵਿਚ ਹਾਲਾਂਕਿ ਜਿਣਸੀ ਸ਼ੋਸ਼ਣ ਦੇ ਸ਼ੁਰੂਆਤੀ ਦੋਸ਼ਾਂ ਅਤੇ ਚੀਨ ਦੀ ਸਰਕਾਰ ਵਲੋਂ ਕਿਸੇ ਤਰ੍ਹਾਂ ਦਾ ਦਬਾਅ ਬਣਾਏ ਜਾਣ ਵਰਗੇ ਅਹਿਮ ਸਵਾਲਾਂ ਦਾ ਜਵਾਬ ਨਹੀਂ ਮਿਲਿਆ। 

PunjabKesari

ਇਹ ਖ਼ਬਰ ਪੜ੍ਹੋ- ਕ੍ਰਿਸਟੀਆਨੋ ਰੋਨਾਲਡੋ ਇੰਸਟਾਗ੍ਰਾਮ 'ਤੇ 400 Million ਫਾਲੋਅਰਸ ਹਾਸਲ ਕਰਨ ਵਾਲੇ ਪਹਿਲੇ ਸੈਲੀਬ੍ਰਿਟੀ ਬਣੇ
ਅਖ਼ਬਾਰ ਨੇ ਕਿਹਾ ਕਿ ਉਸ ਨੇ ਇਕ ਦਿਨ ਪਹਿਲਾਂ ਬੀਜਿੰਗ ਦੇ ਇਕ ਹੋਟਲ ਵਿਚ ਪੇਂਗ ਨਾਲ ਇਕ ਘੰਟੇ ਤੱਕ ਗੱਲ ਕੀਤੀ। ਚੀਨ ਦੀ ਓਲੰਪਿਕ ਕਮੇਟੀ ਨੇ ਇਹ ਇੰਟਰਵਿਊ ਲੈਣ ਵਿਚ ਮਦਦ ਕੀਤੀ। ਇਸ ਤੋਂ ਪਹਿਲਾਂ ਕੌਮਾਂਤਰੀ ਓਲੰਪਿਕ ਕਮੇਟੀ ਨੇ ਇਕ ਬਿਆਨ ਵਿਚ ਕਿਹਾ ਕਿ ਆਈ. ਓ. ਸੀ. ਮੁੱਖੀ ਥਾਮਸ ਬਾਕ ਨੇ ਸ਼ਨੀਵਾਰ ਨੂੰ ਪੇਂਗ ਦੇ ਨਾਲ ਡਿਨਰ ਕੀਤਾ ਅਤੇ ਉਸ ਨੇ ਆਈ. ਓ. ਸੀ. ਮੈਂਬਰ ਕ੍ਰਿਸਟੀ ਕੋਵੈਂਟ੍ਰੀ ਦੇ ਨਾਲ ਚੀਨ ਅਤੇ ਨਾਰਵੇ ਦਾ ਕਰਲਿੰਗ ਮੈਚ ਦੇਖਿਆ। ਇਸ ਤੋਂ ਇਕ ਦਿਨ ਪਹਿਲਾਂ ਚੀਨ ਦੇ ਰਾਸ਼ਟਰਪਤੀ ਨੇ ਬੀਜਿੰਗ ਸਰਦਰੁੱਤ ਓਲੰਪਿਕ ਖੇਡਾਂ ਦਾ ਉਦਾਘਨ ਕੀਤਾ ਜਦਕਿ ਚੀਨ ਦੇ ਮਨੁੱਖ ਅਧਿਕਾਰ ਮਾਮਲਿਆਂ ਦੇ ਖਰਾਬ ਰਿਕਾਰਡ ਅਤੇ ਪੇਂਗ ਦੀ ਸਥਿਤੀ ਨੂੰ ਲੈ ਕੇ ਦੁਨੀਆ ਡਰ ਵਿਚ ਚਿੰਤਾ ਜਤਾਈ ਜਾ ਰਹੀ ਹੈ। ਅਖ਼ਬਾਰ ਨੇ ਕਿਹਾ ਹੈ ਕਿ ਉਸ ਨੂੰ ਸਵਾਲ ਪਹਿਲਾਂ ਹੀ ਭੇਜਣੇ ਪਏ ਅਤੇ ਚੀਨ ਦੀ ਓਲੰਪਿਕ ਕਮੇਟੀ ਦੇ ਇਕ ਅਧਿਕਾਰੀ ਨੇ ਟਰਾਂਸਲੇਟਰ ਦੀ ਭੂਮਿਕਾ ਨਿਭਾਈ।

PunjabKesari

ਇਹ ਖ਼ਬਰ ਪੜ੍ਹੋ- ਕਾਂਗਰਸ ਨੂੰ ਵੱਡਾ ਝਟਕਾ, ਸੀਨੀਅਰ ਕਾਂਗਰਸੀ ਆਗੂ ਦਮਨ ਥਿੰਦ ਬਾਜਵਾ ਭਾਜਪਾ 'ਚ ਹੋਏ ਸ਼ਾਮਲ
ਅਖ਼ਬਾਰ ਨੇ ਨਵੰਬਰ ਵਿਚ ਪੇਂਗ ਦੀ ਉਸ ਸੋਸ਼ਲ ਮੀਡੀਆ ਪੋਸਟ ਦੇ ਬਾਰੇ ਵਿਚ ਪੁੱਛਿਆ ਜਿਸ ਵਿਚ ਉਸ ਨੇ ਚੀਨ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਅਤੇ ਸੱਤਾਧਿਰ ਚੀਨੀ ਕਮਿਊਨਿਸਟ ਪਾਰਟੀ ਦੇ ਪੋਲਿਟਬਿਊਰਾ ਦੀ ਸਥਾਈ ਕਮੇਟੀ ਦੇ ਮੈਂਬਰ ਝਾਂਗ ਗਾਓਲੀ 'ਤੇ ਜਿਣਸੀ ਸ਼ੋਸ਼ਣ ਦਾ ਦੋਸ਼ ਲਾਇਆ ਸੀ। ਉਸ ਤੋਂ ਬਾਅਦ ਤੋਂ ਪੇਂਗ ਜਨਤਕ ਰੂਪ ਨਾਲ ਨਜ਼ਰ ਨਹੀਂ ਆਈ ਪਰ ਸਰਕਾਰ ਵਲੋਂ ਆਯੋਜਿਤ ਕੁਝ ਪ੍ਰਚਾਰ ਪ੍ਰੋਗਰਾਮਾਂ ਵਿਚ ਕਦੇ-ਕਦਾਈ ਦਿਸੀ। ਪੇਂਗ ਨੇ ਅਖ਼ਬਾਰ ਨੂੰ ਕਿਹਾ ਕਿ ਜਿਣਸੀ ਸ਼ੋਸ਼ਣ। ਮੈਂ ਕਦੇ ਅਜਿਹਾ ਕੁਝ ਨਹੀਂ ਕਿਹਾ। ਇਹ ਬਹੁਤ ਵੱਡੀ ਗਲਤਫਹਿਮੀ ਹੈ। ਉਸ ਪੋਸਟ ਦੇ ਹੁਣ ਕੋਈ ਮਾਇਨੇ ਨਹੀਂ ਕੱਢੇ ਜਾਣ ਚਾਹੀਦੇ। ਉਹ ਪੋਸਟ ਪੇਂਗ ਦੇ ਅਕਾਊਂਟ ਤੋਂ ਤੁਰੰਤ ਹਟਾ ਦਿੱਤੀ ਗਈ। ਇਸ ਬਾਰੇ ਵਿਚ ਅਖ਼ਬਾਰ ਦੇ ਪੁੱਛਣ 'ਤੇ ਉਸ ਨੇ ਕਿਹਾ ਕਿ ਮੈਂ ਉਸ ਨੂੰ ਹਟਾਇਆ। ਇਸ ਦਾ ਕਾਰਨ ਪੁੱਛਣ 'ਤੇ ਪੇਂਗ ਨੇ ਕਿਹਾ ਕਿਉਂਕਿ ਮੈਂ ਅਜਿਹਾ ਚਾਹੁੰਦੀ ਸੀ। ਉਸ ਨੇ ਇਨ੍ਹਾਂ ਸਵਾਲਾਂ ਦਾ ਕੋਈ ਸਿੱਧਾ ਜਵਾਬ ਨਹੀਂ ਦਿੱਤਾ ਕਿ ਕੀ ਚੀਨੀ ਸਰਕਾਰ ਨੇ ਉਸ 'ਤੇ ਦਬਾਅ ਬਣਾਇਆ ਹੈ। ਉਸ ਨੇ ਕਿਹਾ ਕਿ ਮੈਂ ਕਹਿਣਾ ਚਾਹੁੰਦੀ ਹਾਂ ਕਿ ਭਾਵਨਾਵਾਂ ਖੇਡ ਅਤੇ ਰਾਜਨੀਤੀ ਵੱਖਰੇ-ਵੱਖਰੇ ਹਨ। ਮੇਰੀਆਂ ਨਿੱਜੀ ਸਮੱਸਿਆਵਾਂ ਅਤੇ ਜ਼ਿੰਦਗੀ ਨੂੰ ਖੇਡ ਤੇ ਰਾਜਨੀਤੀ ਨਾਲ ਨਹੀਂ ਜੋੜਨਾ ਚਾਹੀਦਾ। ਇਹ ਪੁੱਛਣ 'ਤੇ ਕਿ ਨਵੰਬਰ ਦੀ ਉਹ ਪੋਸਟ ਤੋਂ ਬਾਅਦ ਉਸਦੀ ਜ਼ਿੰਦਗੀ ਕਿਹੋ ਜਿਹੀ ਹੈ, ਉਸ ਨੇ ਕਿਹਾ ਕਿ ਜਿਵੇਂ ਹੋਣੀ ਚਾਹੀਦੀ ਹੈ। ਕੁਝ ਖਾਸ ਨਹੀਂ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News