ਪੇਲੇ ਦਾ ਬੇਟਾ ਬਣਿਆ ਸਾਂਤੋਸ ਯੂਥ ਕਲੱਬ ਦਾ ਡਾਇਰੈਕਟਰ

Monday, Nov 04, 2019 - 02:13 AM (IST)

ਪੇਲੇ ਦਾ ਬੇਟਾ ਬਣਿਆ ਸਾਂਤੋਸ ਯੂਥ ਕਲੱਬ ਦਾ ਡਾਇਰੈਕਟਰ

ਰੀਓ ਡੀ ਜੇਨੇਰੀਓ— ਮਹਾਨ ਫੁੱਟਬਾਲਰ ਪੇਲੇ ਦੇ ਬੇਟੇ ਨੂੰ ਬ੍ਰਾਜ਼ੀਲ ਦੇ ਸਿਰੀ-ਏ ਕਲੱਬ ਸਾਂਤੋਸ ਦੀ ਯੂਥ ਅਕੈਡਮੀ ਦਾ ਤਕਨੀਕੀ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਦਿਲਚਸਪ ਹੈ ਕਿ ਹਾਲ ਹੀ ਵਿਚ ਉਹ ਜੇਲ 'ਚੋਂ ਰਿਹਾਅ ਹੋਇਆ ਹੈ। ਐਡਸਨ ਚੋਲਬੀ ਨਾਸ਼ਿਮੇਂਟੋ ਉਰਫ ਐਡਿਨਹੋ 'ਤੇ ਕਲੱਬ ਦੀ ਜੂਨੀਅਰ ਟੀਮਾਂ ਦੀ ਜ਼ਿੰਮੇਵਾਰੀ ਰਹੇਗੀ। ਉਹ ਬ੍ਰਾਜ਼ੀਲ ਦੇ ਸਾਬਕਾ ਕੌਮਾਂਤਰੀ ਮਿਡਫੀਲਡਰ ਰੇਨਾਟੋ ਨੂੰ ਰਿਪੋਰਟ ਕਰੇਗਾ, ਜਿਹੜਾ ਫੁੱਟਬਾਲਰ ਡਾਇਰੈਕਟਰ ਹੈ।  ਸਤੰਬਰ ਵਿਚ ਹੀ ਐਡਿਨਹੋ ਨੂੰ ਜੇਲ 'ਚੋਂ ਰਿਹਾਅ ਕੀਤਾ ਗਿਆ ਸੀ ਤੇ ਹੁਣ ਉਹ ਆਪਣੀ ਬਚੀ ਹੋਈ 12 ਸਾਲ ਦੀ ਕੈਦ ਨੂੰ ਘਰ 'ਚ ਪੂਰਾ ਕਰੇਗਾ। ਉਸ ਨੂੰ ਸਾਲ 2014 'ਚ ਨਸ਼ੇ ਵਾਲੇ ਪਦਾਰਥਾਂ ਲਈ ਕਾਲੇ ਧਨ ਦੀ ਹੇਰਾਫੇਰੀ ਦੇ ਦੋਸ਼ ਵਿਚ 33 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।
49 ਸਾਲਾ ਐਡਿਨਹੋ ਦੀ ਸਜ਼ਾ ਨੂੰ ਚੰਗੇ ਵਤੀਰੇ ਤੋਂ ਬਾਅਦ ਘੱਟ ਕਰ ਕੇ 12 ਸਾਲ 11 ਮਹੀਨੇ ਕਰ ਦਿੱਤਾ ਗਿਆ ਸੀ। ਸਾਂਤੋਸ ਲਈ ਸਾਲ 1990 ਵਿਚ ਗੋਲਕੀਪਰ ਰਹਿ ਚੁੱਕਾ ਪੇਲੇ ਦਾ ਬੇਟਾ ਬਾਅਦ 'ਚ ਕੋਚ ਬਣ ਗਿਆ ਸੀ।


author

Gurdeep Singh

Content Editor

Related News